ਬ੍ਰਿਸਬੇਨ (ਆਸਟਰੇਲੀਆ), 14 ਨਵੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ `ਚ ਇੰਡੋਜ਼ ਸਾਹਿਤ ਸਭਾ ਵਲੋਂ ਕਵੀ ਸੰਮੇਲਨ ਕਰਵਾਇਆ ਗਿਆ।ਜਿਸ ਵਿੱਚ ਜਸਵੰਤ ਵਾਗਲਾ ਦੀ ਪਹਿਲੀ ਕਿਤਾਬ `ਹਾਦਸਿਆਂ ਦਾ ਜੰਗਲ- ਗਜ਼ਲ ਸੰਗ੍ਰਿਹ` ਦਾ ਲੋਕ ਅਰਪਣ ਕੀਤੀ ਗਈ।ਇੰਡੀਆ ਤੋਂ ਆਏ ਵਿਸ਼ੇਸ਼ ਮਹਿਮਾਨ ਸ਼ਾਇਰ ਡਾ. ਜਨਮੀਤ, ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਹਾਜ਼ਰੀਨ ਦੇ ਰੂਬਰੂੂ ਹੋਏ।ਪ੍ਰਧਾਨਗੀ ਮੰਡਲ ਵਿਚ ਡਾ. ਜਨਮੀਤ, ਇੰਡੋਜ਼ ਦੇ ਚੇਅਰਮੈਨ ਅਮਰਜੀਤ ਮਾਹਲ, ਸਾਹਿਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਨਵਦੀਪ ਸਿੰਘ ਯੂ.ਐਸ.ਏ ਸ਼ੁਸ਼ੋੋਭਿਤ ਸਨ।ਉਘੇ ਕਵੀ ਹਰਮਨਦੀਪ ਗਿਲ ਵਲੋਂ ਕਿਤਾਬ ਦਾ ਵਿਸ਼ਲੇਸ਼ਣ ਦਰਸਾੳਂਦਾ ਪਰਚਾ ਪੜਿਆ ਗਿਆ, ਜਿਸ ਵਿਚ ਉਸ ਦੀ ਗ਼ਜ਼ਲ ਕਲਾ ਅਤੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਭਰਪੂਰ ਗੱਲ ਕੀਤੀ ਗਈ ।
ਪ੍ਰੋਗਰਾਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ।ਇਸ ਉਪਰੰਤ ਪਾਲ ਰਾਊਕੇ ਵਲੋਂ ਸੁਰੀਲੀ ਅਵਾਜ਼ ਵਿਚ ਗਾਏ ਗੀਤ ਨੇ ਸਰੋਤਿਆਂ ਨੂੰ ਕੀਲ ਲਿਆ।ਨੌਜਵਾਨ ਗੀਤਕਾਰ ਗੁਣਜੀਤ ਲੋਪੋਂ ਅਤੇ ਆਤਮਾ ਹੇਅਰ ਦੇ ਗੀਤ ਵੀ ਬਹੁਤ ਪਸੰਦ ਕੀਤੇ ਗਏ।ਸਭਾ ਦੇ ਮੌਜੂਦਾ ਕਵੀਆਂ ਹਰਜੀਤ ਸੰਧੂ, ਹਰਮਨਦੀਪ ਗਿੱਲ, ਤਜਿੰਦਰ ਭੰਗੂ, ਮਲਕੀਤ ਧਾਲੀਵਾਲ, ਪ੍ਰਗਟ ਸਿੰਘ ਰੰਧਾਵਾ, ਦਲਵੀਰ ਹਲਵਾਰਵੀ, ਰਵਿੰਦਰ ਨਾਗਰਾ, ਰੁਪਿੰਦਰ ਸੋਜ਼, ਸੁਰਜੀਤ ਸੰਧੂ ਆਦਿ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਡਾ. ਜਨਮੀਤ ਅਤੇ ਸ਼ਾਇਰ ਜਸਵੰਤ ਵਾਗਲਾ ਨੂੰ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਦੀ ਭੂਮਿਕਾ ਸਭਾ ਦੇ ਸਕੱਤਰ ਸਰਬਜੀਤ ਸੋਹੀ ਵਲੋਂ ਬਾਖੂਬੀ ਨਿਭਾਈ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media