Thursday, June 11, 2026

ਦਿੱਲੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਕੂਲੀ ਕਿਤਾਬਾਂ `ਚ ਸ਼ਾਮਲ ਕਰਨ ਦੀ ਕੀਤੀ ਮੰਗ

PPN1411201706ਨਵੀਂ ਦਿੱਲੀ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਸਕੂਲੀ ਕਿਤਾਬਾਂ ’ਚ ਪੜ੍ਹਾਏ ਜਾਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ। ਅੱਜ ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਰਣਜੀਤ ਫਲਾਈਓਵਰ ਦੇ ਨੇੜੇ੍ਹ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੀ ਵਰਖਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਤਿਹਾਸਕਾਰਾਂ ਦੀ ਸੌੜ੍ਹੀ ਸੋਚ ਦੀ ਵੀ ਨਿਖੇਧੀ ਕੀਤੀ।  ਜੀ.ਕੇ ਨੇ ਕਿਹਾ ਕਿ ਮਹਾਰਾਜਾ ਦਾ ਰਾਜ, ਧਰਮ ਨਿਰਪੇਖ ਹੋਣ ਦੇ ਨਾਲ ਹੀ ਸਿਆਸੀ ਅਤੇ ਕੂਟਨੀਤੀਕ ਤੌਰ ’ਤੇ ਪਰਪੱਕ ਰਾਜ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਤੋਂ ਬਾਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਧਾਰਮਿਕ ਤੌਰ ’ਤੇ ਵਿੱਤਕਰੇ ਦੀ ਕੋਈ ਮਿਸਾਲ ਨਹੀਂ ਮਿਲਦੀ।ਅੰਗਰੇਜ਼ ਜਿਥੇ ਪੂਰੇ ਹਿੰਦੂਸਤਾਨ ’ਤੇ 200 ਸਾਲ ਤਕ ਹਕੂਮਤ ਕਰਨ ’ਚ ਕਾਮਯਾਬ ਰਹੇ ਪਰ ਉਥੇ ਹੀ ਪੰਜਾਬ ਆਪਣੇ ਬਹਾਦਰ ਸੂਰਮਿਆਂ ਦੇ ਕਰਕੇ ਸਿਰਫ 90 ਸਾਲ ਹੀ ਗੁਲਾਮ ਰਿਹਾ।   ਮਹਾਰਾਜਾ ਰਣਜੀਤ ਸਿੰਘ ਦੇ ਕੂਟਨੀਤਿਕ ਕੌਸ਼ਲ ਦੀ ਚਰਚਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਚੀਨ ਸਾਨੂੰ ਅੱਜ 1962 ਦੀ ਜੰਗ ਦਾ ਹਵਾਲਾ ਦੇ ਕੇ ਬਾਰ-ਬਾਰ ਧਮਕਾਉਂਦਾ ਹੈ।ਪਰ ਇਸੇ ਚੀਨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਰਗਿਲ, ਗਿਲਗਿੱਤ ਅਤੇ ਸਿਲੀਕੇਨ ਵੈਲੀ ਜਿੱਤ ਕੇ ਹਿੰਦੂਸਤਾਨ ਦਾ ਹਿੱਸਾ ਬਣਾਇਆ ਸੀ।ਅਮਰੀਕਾ ਵਰਗੇ ਤਾਕਤਵਰ ਮੁਲਕ ਵੀ ਮਹਾਰਾਜਾ ਦੀ ਰਿਆਸਤ ਦਾ ਹਿੱਸਾ ਰਹੇ ਕਾਬੁਲ-ਕੰਧਾਰ ’ਤੇ ਕਬਜਾ ਕਰਨ ’ਚ ਕਾਮਯਾਬ ਨਹੀਂ ਹੋਏ।ਇਕ ਪਾਸੇ ਮਹਾਰਾਜਾ ਅੰਗਰੇਜ਼ਾ ਨਾਲ ਸਤਲੁਜ ਦਰਿਆ ਨਾ ਪਾਰ ਕਰਨ ਦਾ ਸਮਝੌਤਾ ਕਰਦਾ ਹੈ ਤੇ ਦੂਜੇ ਪਾਸੇ ਨੈਪੋਲੀਅਨ ਦੇ ਨਾਲ ਦੋਸਤੀ ਕਰਕੇ ਅੰਗਰੇਜ਼ਾ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਂਦਾ ਹੈ।   ਜੀ.ਕੇ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਖਜਾਨੇ ਚੋਂ ਮਾਇਆ ਦੀ ਵੰਡ ਕਰਨ ਵੇਲੇ ਕਦੇ ਵਿੱਤਕਰਾ ਨਹੀਂ ਕੀਤਾ ਸੀ। ਇਸ ਕਰਕੇ ਧਰਮ ਨਿਰਪੇਖ, ਬਹਾਦਰ ਤੇ ਦੂਰਨਦੇਸ਼ੀ ਭਰਪੂਰ ਸੋਚ ਦੇ ਮਾਲਕ ਬਾਦਸ਼ਾਹ ਦੇ ਇਤਿਹਾਸ ਨੂੰ ਸਕੂਲੀ ਕਿਤਾਬਾ ਦਾ ਹਿੱਸਾ ਬਣਾਉਣਾ ਅਤਿ ਲੋੜੀਂਦਾ ਹੈ। ਜੀ.ਕੇ. ਨੇ ਇਤਿਹਾਸਕਾਰਾਂ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਉਸਾਰੂ ਪੱਖ ਉਜਾਗਰ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਲਿਖਾਰੀਆਂ ਨੂੰ ਸੋੜ੍ਹੀ ਸੋਚ ਤਿਆਗਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਚਮਨ ਸਿੰਘ, ਪਰਮਜੀਤ ਸਿੰਘ ਚੰਢੋਕ, ਮਨਮੋਹਨ ਸਿੰਘ ਵਿਕਾਸਪੁਰੀ, ਮਨਜੀਤ ਸਿੰਘ ਔਲੱਖ, ਭੂਪਿੰਦਰ ਸਿੰਘ ਭੁਲੱਰ, ਅਮਰਜੀਤ ਸਿੰਘ ਪਿੰਕੀ, ਵਿਕਰਮ ਸਿੰਘ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply