Wednesday, August 12, 2026

ਜੰਡਿਆਲਾ ਗੁਰੂ ਦੇ ਬਜ਼ਾਰਾਂ `ਚੋਂ ਹਟਵਾਏ ਨਜਾਇਜ਼ ਕਬਜ਼ੇ

PPN1411201707ਜੰਡਿਆਲਾ ਗੁਰੂ, 14 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਬਾਜ਼ਾਰਾਂ ਵਿਚ ਹੋ ਰਹੇ ਨਜਾਇਜ਼ ਕਬਜੇ ਟਰੈਫਿਕ ਸਮਸਿਆ ਵਧਾ ਰਹੇ ਹਨ।ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਟ੍ਰੇਨਿੰਗ `ਤੇ ਆਏ ਨਵੇਂ ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ ਕਬਜੇ ਹਟਵਾਏ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ।ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਦੁਕਾਨਦਾਰਾਂ ਨੇ ਫਿਰ ਆਪਣਾ ਸਮਾਨ ਬਾਜ਼ਾਰਾਂ ਵਿਚ ਨਜਾਇਜ਼ ਲਗਾਇਆ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਵਲੋਂ ਮੁੱਖ ਤੌਰ `ਤੇ ਘਾਹ ਮੰਡੀ ਚੋਂਕ ਵਿਚ ਲੱਗਦੀਆਂ ਫਰੂਟ ਦੀਆਂ ਰੇਹੜੀਆਂ ਵਾਲਿਆਂ ਅਤੇ ਨਜਾਇਜ਼ ਚੱਲਦੇ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਸਖਤ ਤਾੜਨਾ ਦਿੰਦੇ ਹੋਏ ਕਿਹਾ ਕਿ ਉਹ ਵੀ ਬਜਾਰਾਂ ਜਾਂ ਰਸਤੇ ਵਿੱਚ ਰੁਕਾਵਟ ਪੈਦਾ ਨਾ ਕਰਨ ਵਰਨਾ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਸੇ ਵੀ ਸਿਆਸੀ ਸਿਫਾਰਸ਼ `ਤੇ ਕੋਈ ਵੀ ਲਿਹਾਜ ਨਹੀਂ ਕੀਤਾ ਜਾਵੇਗਾ।ਇਸ ਮੌਕੇ ਨਗਰ ਕੋਂਸਲ ਅਧਿਕਾਰੀਆਂ ਵਿਚ ਐਸ.ਡੀ.ਓ ਸੁਰਿੰਦਰ ਕੁਮਾਰ, ਸੈਂਟਰੀ ਇੰਸਪੈਕਟਰ ਕਿਰਪਾਲ ਸਿੰਘ, ਜਨਰਲ ਇਸੰਪੈਕਟਰ ਸਵਰਨ ਦਾਸ ਗਿੱਲ, ਸੁਖਦੇਵ ਸਿੰਘ ਸੁੱਖਾ ਤੇ ਬਲਵਿੰਦਰ ਸਿੰਘ ਗਿਲ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply