Monday, July 6, 2026

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਪੁਸਤਕ-ਪ੍ਰਦਰਸ਼ਨੀ ਦਾ ਆਯੋਜਨ

PPN1411201711ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਯੂ. ਜੀ. ਸੀ. ਵੱਲੋਂ ਸਪਾਂਸਰਿਡ 2 ਰੋਜ਼ਾ ਪੁਸਤਕ-ਪ੍ਰਦਰਸ਼ਨੀ ਕਾਲਜ ਲਾਇਬ੍ਰੇਰੀ ’ਚ ਲਗਾਈ ਗਈ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਲਗਾਈ ਇਸ ਪ੍ਰਦਰਸ਼ਨ ’ਚ ਦੇਸ਼ ਭਰ ’ਚੋਂ 20 ਦੇ ਕਰੀਬ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ। ਇਹ ਪ੍ਰਦਰਸ਼ਨੀ 13 ਤੇ 14 ਨਵੰਬਰ ਦੋਵੇਂ ਦਿਨ ਸਵੇਰੇ 9:00 ਤੋਂ ਸ਼ਾਮ 4:00 ਵਜੇ ਤਕ ਖੁੱਲ੍ਹੀ ਰਹੇਗੀ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਮਨੁੱਖ ਤੇ ਸਮਾਜ ਨੂੰ ਬੇਹਤਰ ਬਣਾਉਣ ’ਚ ਪੁਸਤਕਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਅਜੋਕੇ ਇਲੈਕਟ੍ਰੌਨਿਕਸ ਦੇ ਦੌਰ ’ਚ ਭਾਵੇਂ ਵੰਨ-ਸੁਵੰਨ੍ਹੇ ਆਧੁਨਿਕ ਸਾਧਨ ਪੈਦਾ ਹੋ ਰਹੇੇ ਹਨ ਪਰ ਇਹ ਕਦੀ ਵੀ ਪੁਸਤਕ ਦਾ ਬਦਲ ਨਹੀਂ ਬਣ ਸਕਦੇ, ਪੁਸਤਕਾਂ ਗਿਆਨ ਦੀਆਂ ਪ੍ਰਮਾਣਿਕ ਸਰੋਤ ਹੁੰਦੀਆਂ ਹਨ ਤੇ ਇੰਟਰਨੈੱਟ ਵਗੈਰਾ ’ਤੇ ਉਪਲਬੱਧ ਜ਼ਿਆਦਾਤਰ ਗਿਆਨ ਅਪ੍ਰਮਾਣਿਕ ਹੋਣ ਕਾਰਨ ਭਰੋਸੇਯੋਗ ਨਹੀਂ ਹੁੰਦਾ।
ਕਾਲਜ ਲਾਇਬ੍ਰੇਰੀਅਨ ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰਦਰਸ਼ਨੀ ’ਚ ਦਿੱਲੀ ਤੋਂ ਪ੍ਰਗਤੀ ਪ੍ਰਕਾਸ਼ਨ, ਨਿਊ ਏਜ਼ ਇੰਟਰਨੈਸ਼ਨਲ, ਟਾਟਾ ਮੈਕਗ੍ਰਾਵ ਹਿੱਲ, ਪੀਅਰਸਨ ਐਜੂਕੇਸ਼ਨ, ਵਿਲੇ ਇੰਡੀਆ, ਅਰੀਐਂਟ ਬਲੈਕਸਵਨ, ਚੰਦ ਪਬਲੀਸ਼ਰਜ਼, ਸੇਜ ਪਬਲੀਸ਼ਰਜ਼, ਹਿਮਾਲੀਆ ਪਬਲੀਕੇਸ਼ਨਜ਼, ਅੇਨ ਬੁੱਕ ਪ੍ਰਾਈਵੇਟ ਲਿਮ., ਪਨੀਮਾ ਪਬਲੀਸ਼ਰਜ਼, ਗਲੋਬਲ ਬੁੱਕ ਡਿਸਟ੍ਰੀਬਿਊਟਰ, ਜਰਨਲ ਬੁੱਕ ਸਟੋਰ ਅਤੇ ਲੁਧਿਆਣਾ ਤੋਂ ਚੇਤਨਾ ਪ੍ਰਕਾਸ਼ਨ, ਕਲਿਆਣੀ ਪਬਲੀਕੇਸ਼ਨਜ਼ ਅਤੇ ਅੰਮ੍ਰਿਤਸਰ ਤੋਂ ਸਿੰਘ ਬ੍ਰਦਰਜ਼, ਨੈਸ਼ਨਲ ਬੁੱਕ ਡਿਸਟ੍ਰੀਬਿਊਟਰ, ਅਹੂਜ਼ਾ ਬੁੱਕ ਡਿਪੋ ਤੇ ਰਵੀ ਸਾਹਿਤ ਪ੍ਰਕਾਸ਼ਨ ਭਾਗ ਲੈ ਰਹੇ ਹਨ ਜੋ ਆਪਣੀਆਂ ਤੇ ਹੋਰ ਪ੍ਰਕਾਸ਼ਕਾਂ ਦੀਆਂ 50 ਹਜ਼ਾਰ ਦੇ ਕਰੀਬ ਅਨਮੋਲ ਕਿਤਾਬਾਂ ਲੈ ਕੇ ਪਹੁੰਚੇ ਹਨ। ਇਸ ਪ੍ਰਦਰਸ਼ਨੀ ’ਚ ਅਧਿਆਪਕ, ਸਥਾਨਕ ਲੋਕ ਤੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਮੌਕੇ ਪ੍ਰੋ. ਸੁਖਮੀਨ ਬੇਦੀ, ਡਾ. ਸੁਖਬੀਰ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਮਨੋਹਰ ਸਿੰਘ ਬਤਰਾ, ਡਾ. ਤਮਿੰਦਰ ਸਿੰਘ ਭਾਟੀਆ, ਪ੍ਰੋ. ਅਮਿਤ ਆਨੰਦ, ਪ.੍ਰੋ ਹਰਭਜਨ ਸਿੰਘ ਅਤੇ ਮੈਡਮ ਕੰਵਲਜੀਤ ਕੌਰ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply