ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ‘ਸਿਹਤਮੰਦ ਜੀਵਨ ਜਿਉਣ ਲਈ ਵਿਗਿਆਨ ਦੀ ਮਹੱਤਤਾ’ ਵਿਸ਼ੇ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੌਟੇਨੀਕਲ ਸੋਸਾਇਟੀ ਪੋਸਟ ਗ੍ਰੈਜ਼ੂਏਟ ਬੌਟਨੀ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਨਸਪਤੀ ਅਤੇ ਵਾਤਾਵਰਣ ਵਿਭਾਗ ਦੇ ਪ੍ਰੋ: (ਡਾ.) ਅਵਿਨਾਸ਼ ਨਾਗਪਾਲ ਨੇ ਵਿਗਿਆਨ, ਵਾਤਾਵਰਣ ਅਤੇ ਸੰਤੁਲਿਤ ਭੋਜਨ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਸਰਤ, ਯੋਗਾ ਅਤੇ ਮਾਨਸਿਕ ਇਕਾਗਰਤਾ ਦੇ ਅਭਿਆਨ ਨੂੰ ਰੋਜ਼ਾਨਾ ਜੀਵਨ ’ਚ ਲਿਆਉਣ ’ਤੇ ਜ਼ੋਰ ਪਾਇਆ।ਉਨ੍ਹਾਂ ਪੌਦਿਆਂ ਦੀ ਰੋਜ਼ਾਨਾ ਜੀਵਨ ’ਚ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਪੌਦਿਆਂ ’ਚੋਂ ਕੱਢੇ ਜਾਂਦੇ ਤੱਤ ਜਿਵੇਂ ਹਲਦੀ ’ਚੋਂ ਕੁਰਕੁਮਿਨ, ਟਮਾਟਰ ਤੋਂ ਲਾਈਕੋਮਿਨ, ਸੁੱਕੇ ਮੇਵੇ ਤੋਂ ਤੇਲ, ਚਾਹ ਤੋਂ ਕੈਟਕਿਨ ਅਤੇ ਬੇਰੀ ਫ਼ਲਾਂ ਤੋਂ ਬਾਰਬੀਰਨ ਦੀ ਬਿਮਾਰੀਆਂ ਨੂੰ ਰੋਕਣ ਦੀ ਸਮਰੱਥਾ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਇਨ੍ਹਾਂ ਤੱਤਾਂ ਦੀ ਪ੍ਰਤੀ ਦਿਨ ਮਾਤਰਾ ਸੇਵਨ ਕਰਨ ਬਾਰੇ ਦੱਸਿਆ। 
ਇਸ ਤੋਂ ਉਨ੍ਹਾਂ ਨੇ ਮਨੁੱਖ ਦੀਆਂ ਗਤੀਵਿਧੀਆਂ ਕਾਰਨ ਖ਼ਰਾਬ ਹੋ ਰਹੇ ਵਾਤਾਵਰਣ ਬਾਰੇ ਚਿੰਤਾ ਪ੍ਰਗਟਾਈ।ਵੱਧਦੀ ਹੋਈ ਅਬਾਦੀ ਅਤੇ ਵਾਤਾਵਰਣ ਦਾ ਖ਼ਰਾਬ ਹੋਣ ਦਾ ਇਕ ਮੁੱਖ ਕਾਰਨ ਦੱਸਿਆ।ਇਸ ਸੈਮੀਨਾਰ ’ਚ ਪ੍ਰੋ: ਕਿਰਨਦੀਪ ਕੌਰ ਹੁੰਦਲ ਮੁੱਖੀ ਬੌਟਨੀ ਵਿਭਾਗ, ਡਾ. ਬੱਤਰਾ ਡੀਨ ਸਾਇੰਸ, ਡਾ. ਹਰਜਿੰਦਰ ਸਿੰਘ, ਡਾ. ਹੇਮਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਮਨਿੰਦਰ ਕੌਰ, ਪ੍ਰੋ: ਰਮਨਦੀਪ ਕੌਰ, ਹਰਜੀਤ ਕੌਰ ਆਦਿ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media