ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਛੇਹਰਟਾ ਤੋਂ ਬੀਤੇ ਦੋ ਦਿਨ ਪਹਿਲਾਂ ਲਾਪਤਾ ਹੋਏ ਬਜੁੱਰਗ ਸਤਪਾਲ ਦੇਵਗਨ ਪਰਿਵਾਰਕ ਮੈਂਬਰਾਂ ਨੂੰ ਮਿਲ
ਗਏ ਹਨ।ਸਤਪਾਲ ਦੇਵਗਨ ਦੇ ਬੇਟੇ ਸੂਰਜ ਦੇਵਗਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁੰਮਸ਼ੁਦਾ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ `ਤੇ ਗੁਰਵਿੰਦਰ ਸਿੰਘ ਅਤੇ ਮਿੰਟੂ ਸਿੰਘ ਪਿੰਡ ਰਾਜੋਵਾਲ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਸਤਪਾਲ ਦੇਵਗਨ ਮਾਨਾਂਵਾਲਾ ਬਾਈਪਾਸ ਦੇ ਨੇੜੇ ਬੈਠੇ ਹੋਏ ਹਨ। ਜਿਸ `ਤੇ ਉਹ ਪਰਿਵਾਰਕ ਮੈਂਬਰਾਂ ਰਮਨ ਦੇਵਗਨ, ਮਨੀਸ਼ ਦੇਵਗਨ ਅਤੇ ਪ੍ਰੋ. ਗੋਰਵ ਕਾਲੀਆ ਸਮੇਤ ਮਾਨਾਂਵਾਲਾ ਬਾਈਪਾਸ ਪਹੁੰਚੇ ਅਤੇ ਬਜੁੱਰਗ ਪਿਤਾ ਸਤਪਾਲ ਦੇਵਗਨ ਨੂੰ ਆਪੇ ਨਾਲ ਲੈ ਆਏ।ਉਨਾਂ ਨੇ ਸੂਚਨਾ ਦੇ ਕੇ ਸਹਿਯੋਗ ਕਰਨ ਵਾਲੇ ਦੋਵਾਂ ਨੌਜਵਾਨਾਂ ਗੁਰਵਿੰਦਰ ਸਿੰਂਘ ਅਤੇ ਮਿੰਟੂ ਸਿੰਘ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media