Saturday, March 14, 2026

ਆਂਗਣਵਾੜੀ ਯੂਨੀਅਨ ਵਲੋ ਜੇਲ੍ਹ ਭਰੋ ਅੰਦੋਲਨ 15 ਨਵਬੰਰ ਤੋਂ

ਪੱਟੀ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋ ਆਪਣੀਆਂ ਮੰਗਾਂ ਨੂੰ ਲੋ ਕੇ 15 ਨਵਬੰਰ ਤੋ ਜੇਲੁ ਭਰੋ ਅੰਦਲੋਰ PPN1411201721ਸੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਅਨੂਪ ਕੋਰ ਬਲੇਰ ਜ਼ਿਲ੍ਹਾ ਪ੍ਰਧਾਨ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਦਿੱਤੀ। ਉਹਨਾ ਕਿਹਾ ਕੀ ਪੰਜਾਬ ਸਰਕਾਰ 3 ਤੋ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਰੱਖਣ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੋਜ਼ਗਾਰ ਦੀ ਗਰੰਟੀ ਯਕੀਨੀ ਬਨਾਉਣ ਜਿਹੀਆਂ ਮੰਗਾਂ ਪ੍ਰਤੀ ਸੁਹਿਰਦ ਨਹੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰ ਬਾਰ ਜਥੇਬੰਦੀ ਨਾਲ ਮੀਟਿੰਗਾਂ ਤਹਿ ਕਰਕੇ ਰੱਦ ਚੁੱਕੇ ਹਨ ਜਦੋ ਕਿ ਆਂਗਣਵੜੀ ਮੁਲਾਜ਼ਮ ਪਿਛਲੇ ਕਈ ਦਿਨਾਂ ਤੋ ਸੰਘਰਸ਼ ਦੇ ਰਾਹੇ ਪਏ ਹੋਏ ਹਨ।ਉਨ੍ਹਾਂ ਦੀ ਕੋਈ ਗੱਲਬਾਤ ਨਹੀ ਸੁਣੀ ਜਾ ਰਹੀ ਜਿਸ ਕਰਕੇ ਉਨ੍ਹਾਂ ਮਜ਼ਬੂਰਨ ਜੇਲ ਭਰੋ ਅੰਦਲੋਨ ਸੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਬਾਰੇ ਮੰਗ-ਪੱਤਰ ‘ਚ ਲਿਖ ਕੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ। ਪ੍ਰਧਾਨ ਅਨੂਪ ਕੌਰ ਨੇ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਇਸ ਮੌਕੇ ਨਰਿੰਦਰ ਕੌਰ, ਵੀਰ ਕੌਰ ਆਸਲ, ਸਰਬਜੀਤ ਕੌਰ, ਰਣਜੀਤ ਕੌਰ ਬਾਠ, ਰਾਜਬੀਰ ਕੌਰ ਕਾਜੀਚੱਕ, ਰਜਵੰਤ ਕੌਰ ਜੌੜਾ, ਜਸਵਿੰਦਰ ਕੌਰ, ਰਾਜਪਾਲ ਕੌਰ, ਵਰਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਬਲੇਰ, ਹਰਜਿੰਦਰਪਾਲ ਕੌਰ ਭਿੱਖੀਵਿੰਡ, ਸੁਖਜੀਤ ਭਿੱਖੀਵਿੰਡ, ਕੁਲਵਿੰਦਰ ਕੌਰ, ਸੁਖਵੰਤ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਰਣਜੀਤ ਬਾਠ, ਕੁਲਵਿੰਦਰ ਕੌਰ, ਬੇਅੰਤ ਕੌਰ ਢੱਟੀਆਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply