Saturday, July 5, 2025
Breaking News

ਪਿੰਡ ਦਿਆਲਗੜ੍ਹ ਵਿਖੇ ਦੋ ਰੋਜ਼ਾਂ ਬਾਲ ਮੁਕਾਬਲੇ ਕਰਵਾਏ ਗਏ

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – 11ਵੇਂ ਦੋ ਰੋਜ਼ਾਂ ਬਾਲ ਮੁਕਾਬਲੇ ਬੀਤੀ 8-9 ਅਕਤੂਬਰ ਪਿੰਡ ਦਿਆਲਗੜ੍ਹ ਦੇ ਸਰਕਾਰੀ PPN1411201722ਐਲੀਂਮੈਂਟਰੀ ਸਕੂਲ਼ ਪਿੰਡ ਦਿਆਲਗੜ੍ਹ ਰਈਆ-1(ਅੰਮ੍ਰਿਤਸਰ) ਵਿਖੇ ਹੋਏ,ਜਿਸ ਦੌਰਾਨ ਵਿੱਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਕਬੱਡੀ, ਖੋ-ਖੋ, ਅਥਲੈਟਿਕਸ, ਕੋਰੀਓਗ੍ਰਾਫੀ, ਐਕਸ਼ਨ ਸੌਂਗ, ਕਵਿਤਾ, ਸੁੰਦਰ ਲਿਖਾਈ ਪੰਜਾਬੀ ਤੇ ਅੰਗਰੇਜ਼ੀ ਤੋਂ ਇਲਾਵਾ ਕੁਇਜ਼ ਦੇ ਕਰਵਾਏ ਗਏ ਦਿਲਚਸਪ ਮੁਕਾਬਲ਼ਿਆਂ ‘ਚ  ਵੱਖ ਵੱਖ ਸਕੂਲ਼ਾਂ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਭਾਗ ਲਿਆ।ਪਹਿਲੇ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ ਬੀ.ਈ.ਓ ਸਰਬਜੀਤ ਸਿੰਘ ਨੇ ਕਰਵਾਈ, ਜਦੋਂਕਿ ਇਨਾਮ ਵੰਡ ਸਮਾਰੋਹ ਦੌਰਾਨ ਏ.ਡੀ.ਸੀ ਗੁਰਦਾਪੁਰ ਸਕੱਤਰ ਸਿੰਘ ਬੱਲ, ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਅਰੋੜਾ, ਰਿਟਾ. ੈਕਚਰਾਰ ਮਧੂ ਸ਼ਰਮਾ, ਪਿ੍ਰੰ. ਸੰਤ ਬਾਬਾ ਨੱਥਾ ਸਿੰਘ ਨੇ ਮੈਡਮ ਰੁਪਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਐਚ. ਟੀ ਸੁਖਦੇਵ ਸਿੰਘ ਬੱਲ, ਨਵਦੀਪ ਸਿੰਘ ਬਦੇਸ਼ਾ, ਹਰਜੀਤ ਸਿੰਘ, ਹਰਿੰਦਰ ਸਿੰਘ ਪੱਲਾ, ਸਰਪੰਚ ਗੁਰਮੀਤ ਸਿੰਘ ਬਾਜਵਾ, ਚੇਅਰਮੈਨ ਨਿਰਮਲ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਦਿਆਲਗੜ੍ਹ, ਚਰਨਜੀਤ ਸਿੰਘ ਫੌਜੀ, ਤਰਲੋਕ ਸਿੰਘ, ਦਿਲਬਾਗ ਸਿੰਘ ਬਾਜਵਾ, ਮੈਡਮ ਮੰਜੂ, ਮੈਡਮ ਮਨਦੀਪ ਕੌਰ, ਮੈਡਮ ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਜਲਾਲ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਦਲਜੀਤ ਸਿੰਘ ਬੱਲ ਆਦਿ ਮੌਜੂਦ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply