ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨਲ ਯੂਥ ਫ਼ੈਸਟੀਵਲ ਦੇ ‘ਏ’
ਜ਼ੋਨ ਮੁਕਾਬਲਿਆਂ ’ਚ ਖ਼ਾਲਸਾ ਕਾਲਜ ਆਫ਼ ਲਾਅ ‘ਬੀ’ ਡਵੀਜ਼ਨ ’ਚ ਓਵਰਆਲ ਤੀਜੇ ਸਥਾਨ ’ਤੇ ਰਿਹਾ।ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦੀ ਤਿਆਰੀ ਡਾ. ਅਰਨੀਤ ਕੌਰ ਕੋ-ਆਰਡੀਨੇਟਰ, ਯੂਥ ਵੈਲਫ਼ੇਅਰ ਐਂਡ ਕਲਚਰਲ ਐਕਟੀਵਿਟੀ ਦੀ ਅਗਵਾਈ ਹੇਠ ਹੋਈ।ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਜਿਨ੍ਹਾਂ ’ਚ ਵੈਸਟਰਨ ਵੋਕਲ ਸੋਲੋ ’ਚ ਦੂਜਾ, ਪੋਇਟਿਕਲ ਸਿਮਪੋਜ਼ੀਅਮ ਦੂਸਰਾ, ਭੰਗੜਾ ਤੀਜਾ, ਗਿੱਧਾ ਤੀਸਰਾ ਅਤੇ ਫ਼ੋਟੋਗ੍ਰਾਫ਼ੀ ’ਚ ਤੀਜਾ ਸਥਾਨ ਕੀਤਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੂੰ ਪਹਿਲੀ ਵਾਰ ਇੰਟਰ ਜ਼ੋਨਲ ਯੂਥ ਫ਼ੈਸਟੀਵਲ ’ਚ ਹਿੱਸਾ ਲੈਣ ਦਾ ਮੌਕਾ ਵੀ ਮਿਲਿਆ।
ਪ੍ਰਿੰ: ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇੰਟਰ ਜ਼ੋਨਲ ਮੁਕਾਬਲਿਆਂ ’ਚ ਇਸ ਕਾਲਜ ਦੇ ਵਿਦਿਆਰਥੀ ਦਾਨਿਸ਼ ਕਾਲਰਾ, ਐਲ.ਐਲ.ਬੀ (3 ਸਾਲਾ ਕੋਰਸ) ਸਮੈਸਟਰ ਪਹਿਲਾਂ ਨੂੰ ਵੈਸਟਰਨ ਵੋਕਲ ਸੋਲੇ ’ਚ ਤੀਸਰਾ ਸਥਾਨ ਹਾਸਲ ਹੋਇਆ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media