Thursday, August 13, 2026

ਰੇਨਬੋ ਪਬਲਿਕ ਸਕੂਲ `ਚ ਬਾਲ ਦਿਵਸ ਮੌਕੇ ਵਿਰਾਸਤੀ ਪੇਂਡੂ ਖੇਡਾਂ ਕਰਵਾਈਆਂ ਗਈਆਂ

PPN17111201708ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ `ਚ ਬਾਲ ਦਿਵਸ ਮੌਕੇ ਵਿਰਾਸਤੀ ਪੇਂਡੂ ਖੇਡਾਂ ਕਰਵਾਈਆਂ ਗਈਆਂ।ਇਸ ਮੌਕੇ ਤੇ ਵੱਖ ਵੱਖ ਖੇਡਾਂ ਖੇਡਦਿਆਂ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਬੱਚਿਆਂ ਨੇ ਖੇਡ ਦੇ ਮੈਦਾਨ ਵਿੱਚ ਪਿੱਠੂ, ਬਾਂਦਰ ਕੀਲਾ, ਨੂਣ ਮਿਆਣੀ, ਮੂਲੀ ਪੁੱਟਣਾ,ਖੋ ਖੋ, ਲੰਗੜਾ ਸ਼ੇਰ, ਪੀਚੋ ਖੱਡਾ ਆਦਿ ਖੇਡਾਂ ਵਿੱਚ ਭਾਗ ਲਿਆ।ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਇਸ ਪ੍ਰਕਾਰ ਦੀਆਂ ਖੇਡਾਂ ਖੇਡਣ ਨਾਲ ਵਿਦਿਆਰਥੀ ਆਪਣੇ ਅਲੋਪ ਹੋ ਰਹੇ ਵਿਰਸੇ ਨਾਲ ਜੁੜਦੇ ਹਨ ਉੱਥੇ ਉਹ ਮਨੋਰੰਜਨ ਦੇ ਨਾਲ ਨਾਲ ਸਰੀਰਕ ਤੌਰ ਤੇ ਵੀ ਤੰਦਰੁਸਤ ਬਣਦੇ ਹਨ।ਓਹਨਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਬੱਚਿਆਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਦੀਆਂ ਹਨ।ਪੁਰਾਣੇ ਸਮਿਆਂ ਵਿੱਚ ਬੱਚੇ ਇਸ ਤਰਾਂ ਦੀਆਂ ਖੇਡਾਂ ਖੇਡਦੇ ,ਨੱਚਦੇ-ਟੱਪਦੇ ਅਤੇ ਕੁੱਦਦੇ ਰਹਿੰਦੇ ਸਨ।ਇਸ ਤੋਂ ਇਲਾਵਾ ਇਕੱਠੇ ਹੋਕੇ ਖੇਡਣ ਦੇ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ। ਪਰ ਅੱਜ-ਕੱਲ  ਬੱਚੇ ਆਪਣੀਆਂ ਇਹ ਪੁਰਾਣੀਆਂ ਮਨੋਰੰਜਨ ਭਰਪੂਰ ਖੇਡਾਂ ਨੂੰ ਭੁੱਲ ਬੈਠੇ ਹਨ।ਇਸ ਮੌਕੇ ਤੇ ਪਿ੍ਰੰਸੀਪਲ ਮੈਡਮ ਰਮਨਦੀਪ ਕੌਰ, ਮੈਡਮ ਸ਼ਫੀਨਾ ਬਾਨੋ, ਕੁਲਵੀਰ ਸਿੰਘ (ਐਕਟੀਵਿਟੀ ਇੰਚਾਰਜ), ਮਨਦੀਪ ਸਿੰਘ, ਜਸਵੀਰ ਸਿੰਘ, ਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ ਡੀ.ਪੀ, ਹਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply