Tuesday, July 7, 2026

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਪਾਵਰਕਾਮ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ

PPN17111201709ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਲਈ ਸੰਘਰਸ ਕਰ ਰਹੇ ਬੇਰੁਜਗਾਰ ਲਾਈਨਮੈਨ ਦੇ ਆਗੂਆਂ ਦੀ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਹੋਈ।ਬੇਰੁਜਗਾਰ ਲਾਈਨਮੈਨ ਯੂਨੀਅਨ (ਮਾਨ) ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਆਗੂਆਂ ਦਾ ਇਕ ਵਫਦ ਨੇ ਪਾਵਰਕਾਮ ਦੇ ਚੇਅਰਮੈਨ ਸ੍ਰੀ ਏ. ਵੇਨੂੰ ਪ੍ਰਸਾਦ, ਡਾਇਰੈਕਟਰ ਪ੍ਰਬੰਧਕੀ ਆਰ.ਪੀ ਪਾਂਡਵ, ਡਾਇਰੈਕਟਰ ਐਚ.ਆਰ\ਇੰਜ. ਓ.ਪੀ ਗਰਗ ਅਤੇ ਡਿਪਟੀ ਸੈਕਟਰੀ ਸ੍ਰੀ ਐਸ. ਗੁਰਮ ਦੇ ਨਾਲ ਮੀਟਿੰਗ ਕਰਕੇ ਆਪਣੀਆਂ ਹੱਕੀ ਮੰਗਾਂ ਸਬੰਧੀ ਜਾਣੂ ਕਰਵਾਇਆ।ਯੂਨੀਅਨ ਦੇ ਜਰਨਲ ਸਕੱਤਰ ਮੇਵਾ ਸਿੰਘ ਮੀਮਸਾ ਅਤੇ ਜਿਲਾ ਪ੍ਰੈਸ ਸਕੱਤਰ ਜਸਵੀਰ ਸਿੰਘ ਨੌਧਰਾਣੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਦੌਰਾਨ 2016 ਵਿਚ ਪਾਵਰਕਾਮ ਵੱਲੋਂ ਸਹਾਇਕ ਲਾਈਨਮੈਂਨਾਂ ਦੀਆਂ 1500 ਪੋਸਟਾਂ ਦਾ ਇਸਤਿਹਾਰ ਦਿੱਤਾ ਗਿਆ ਸੀ ਜਿਸ ਤੇ ਯੂਨੀਅਨ ਵੱਲੋਂ ਆਪਣੀ ਮੰਗ ਨੂੰ ਉਠਾਉਂਦੇ ਹੋਏ ਉਕਤ ਪੋਸਟਾਂ ਦੀ ਗਿਣਤੀ ਅਤੇ ਉਮਰ ਹੱਦ ਵਧਾਉਣ ਨੂੰ ਲੈਕੇ ਪਹਿਲਾਂ ਕਈ ਵਾਰ ਮੈਨੇਜਮੈਂਟ ਦੇ ਧਿਆਨ ਵਿਚ ਲਿਆਂਦਾ ਗਿਆ ਸੀ।ਉਕਤ ਮੰਗਾਂ ਨੂੰ ਲੈਕੇ ਮੈਨੇਜਮੈਂਟ ਨਾਲ ਹੋਈ ਇਸ ਮੀਟਿੰਗ ਵਿਚ ਪਾਵਰਕਾਮ ਨੇ ਪੋਸਟਾਂ ਵਧਾਉਣ ਸਬੰਧੀ ਰੀ-ਨੋਟੀਫਿਕੇਸ਼ਨ ਅਗਲੇ ਹਫਤੇ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਤੋਂ ਇਲਾਵਾ ਉਮਰ ਹੱਦ ਵੀ 37 ਸਾਲ ਤੋਂ ਵਧਾ ਕੇ 42 ਸਾਲ ਕਰਨ ’ਤੇ ਵੀ ਸਹਿਮਤੀ ਬਣ ਗਈ ਹੈ।ਮੀਟਿੰਗ ਦੌਰਾਨ ਪਾਵਰਕਾਮ ਦੇ ਚੇਅਰਮੈਨ ਨੇ 281\13 ਦੇ ਲੱਗੇ ਹੋਏ 1000 ਲਾਈਨਮੈਨਾਂ ਨੂੰ ਜਲਦ ਰੈਗੂਲਰ ਦਾ ਆਗੂਆਂ ਨੂੰ ਵਿਸਵਾਸ ਦਿੱਤਾ।ਇਸ ਦੌਰਾਨ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਮੰਗਾਂ ਮੰਨਣ ’ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਰਣਜੀਤ ਸਿੰਘ, ਬਲਾਕ ਪ੍ਰਧਾਨ ਅਮਰਗੜ ਗੁਰਤੇਜ ਸਿੰਘ ਤੇਜੀ, ਜਿਲਾ ਸੋਸਲ ਮੀਡੀਆ ਇੰਚਾਰਜ ਰਮਨਦੀਪ ਸਿੰਘ ਫਰਵਾਹੀ, ਜਗਸੀਰ ਸਿੰਘ ਬਿਸ਼ਨਗੜ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply