Tuesday, August 11, 2026

ਖ਼ਾਲਸਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਨੇ ਖੇਡ ’ਚ ਵਿਖਾਇਆ ‘ਬੱਲੇ ਦਾ ਕਮਾਲ’

PPN17111201711ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਦੀਆਂ ਲੜਕੀਆਂ ਦੀ ਕ੍ਰਿਕੇਟ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਾਲਜ ਦੀ ਕ੍ਰਿਕੇਟ ਗਰਾਂਊਂਡ ’ਚ ਆਯੋਜਿਤ ‘ਮਹਿਲਾ ਅੰਤਰ ਕਾਲਜ ਕ੍ਰਿਕੇਟ ਚੈਪੀਅਨਸ਼ਿਪ’ ’ਚ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਚੌਥੇ ਸਾਲ ’ਚ ਵੀ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਲੋਹਾ ਮਨਵਾਇਆ।’ਵਰਸਿਟੀ ਵੱਲੋਂ ਕਰਵਾਏ ‘ਇੰਟਰ ਕਾਲਜ ਗਰਲਜ਼ ਚੈਂਪੀਅਨਸ਼ਿਪ’ ਦਾ ਏ ਡਵੀਜ਼ਨ ਦਾ ਪਹਿਲਾਂ ਮੈਚ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਦਰਮਿਆਨ ਹੋਇਆ, ਜਿਸ ’ਚ ਕਾਲਜ ਦੀ ਟੀਮ ਨੇ 78  ਅਤੇ ਜੀ. ਐੱਨ. ਡੀ. ਯੂ. ਦੀ ਟੀਮ ਨੇ 77 ਰਨ ਬਣਾਏ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦਾ ਫਾਈਨਲ ਮੈਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਿਚਾਲੇ ਹੋਇਆ, ਜਿਸ ’ਚ ਕਾਲਜ ਦੀ ਟੀਮ ਨੇ 141 ਰਨਾਂ ਦੇ ਫ਼ਰਕ ਨਾਲ ਭਿੱੜੀ ਹੋਈ ਟੀਮ ਨੂੰ ਹਰਾਇਆ।ਉਨ੍ਹਾਂ ਦੱਸਿਆ ਕਿ ਕਾਲਜ ਦੀ ਟੀਮ ਨੇ 201 ਰਨ ਅਤੇ ਬੀ. ਬੀ. ਕੇ. ਟੀ. ਵੀ. ਕਾਲਜ ਫ਼ਾਰ ਵੂਮੈਨ ਨੇ 59 ਰਨ ਬਣਾਏ।ਬੀ.ਬੀ.ਕੇ ਦੀ ਟੀਮ ਨੇ 30 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 59 ਸਕੋਰ ਬਣਾਏ, ਜਦ ਖ਼ਾਲਸਾ ਕਾਲਜ ਦੀ ਟੀਮ ਨੇ 30 ਓਵਰਾਂ ’ਚ 201 ਦਾ ਟੀਚਾ ਰੱਖਿਆ ਅਤੇ ਇਹ ਟੀਮ ਦੀ ਲਗਾਤਾਰ ਚੌਥੀ ਜਿੱਤ ਸੀ।
ਉਨ੍ਹਾਂ ਕਿਹਾ ਕਿ ਕਾਲਜ ਦੀ ਖਿਡਾਰਨ ਨਿਕਿਤਾ ਚੌਹਾਨ ਨੇ 86 ਬਾਲਾਂ ਤੇ 102 ਰਨ ਬਣਾਏ ਅਤੇ ਵੰਦਨਾ ਦੇਵੀ ਨੇ 48 ਬਾਲਾਂ ’ਤੇ 53 ਸਕੋਰ ਬਣਾਏ। ਟੀਮ ਦੀ ਸ਼ਾਨਦਾਰ ਉਪਲਬੱਧੀ ’ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਦਲਜੀਤ ਸਿੰਘ ਮੁਖੀ ਸਰੀਰਿਕ ਸਿੱਖਿਆ ਵਿਭਾਗ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਨਵਨੀਤ ਸਿੰਘ, ਅਤੇ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ। ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆ ਕਿ 21 ਨਵੰਬਰ ਤੱਕ ਅੰਬਾਲਾ ਵਿਖੇ ਚੱਲਣ ਵਾਲੇ ‘ਆਲ ਇੰਡੀਆ ਇੰਟਰ ਯੂਨੀਵਰਸਿਟੀ’ ਮੁਕਾਬਲੇ ਲਈ ਕਾਲਜ ਦੀਆਂ 12 ਵਿਦਿਆਰਥਣਾਂ ਜਿਨ੍ਹਾਂ ’ਚ ਨਿਕਿਤਾ ਚੌਹਾਨ, ਸ਼ੁਸ਼ਮਿਤਾ ਨੇਗੀ, ਵੰਦਨਾ ਦੇਵੀ, ਤਨੂਜਾ ਕਨਵਰ, ਰੇਣੂਕਾ ਠਾਕੁਰ, ਸ਼ੈਫ਼ਾਲੀ ਸ਼ਰਮਾ, ਰੇਖਾ, ਅਮਰਪਾਲ ਕੌਰ, ਰੇਣੂ, ਨਾਦੀਆ ਚੌਧਰੀ, ਅਮੀਸ਼ਾ ਅਤੇ ਸੁਨੀਤਾ ਚੁਣੀਆਂ ਗਈਆਂ ਹਨ।ਉਨ੍ਹਾਂ ਉਕਤ ਵਿਦਿਆਰਥਣਾਂ ਨੂੰ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਇੱਛਾਵਾਂ ਦਿੱਤੀਆਂ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply