Thursday, October 1, 2026

ਕਰਿਸਟਲ ਕਰਾਪ ਪ੍ਰੋਟੈਕਸ਼ਨ ਕੰਪਨੀ ਨੇ ਕੱਢਿਆ ਏ.ਸੀ.ਐਮ-9 ਦਾ ਲੱਕੀ ਡਰਾਅ

PPN17111201710ਸੰਦੌੜ 17 ਨੰਵਬਰ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – ਭਾਰਤ ਦੀ ਪ੍ਰਮੁੱਖ ਐਗਰੋ ਕੈਮੀਕਲ ਕੰਪਨੀ ਕਰਿਸਟਲ ਕਰਾਪ ਪ੍ਰੋਟੈਕਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਕਣਕ ਦੇ ਮਹੱਤਵਪੂਰਨ ਨਸੀਨ ਨਾਸਕ ਏਸੀਐਮ-9 ਦਾ ਲੱਕੀ ਡਰਾਅ ਕੱਢਿਆ ਗਿਆ।ਕੰਪਨੀ ਦੇ ਮਾਹਿਰ ਡਾਕਟਰ ਐਨ.ਕੇ ਸ਼ਰਮਾ ਨੇ ਕਿਹਾ ਕਿ ਇਹ ਨਦੀਨ ਨਾਸਕ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਕਿਉਂਕਿ ਪੰਜਾਬ ਅੰਦਰ ਕਈ ਸਾਲਾਂ ਤੋਂ ਕਣਕ ਵਿਚ ਨਦੀਨਾਂ ਦੀ ਸਮੱਸਿਆ ਵੱਡੀ ਪੱਧਰ ਤੇ ਆ ਰਹੀ ਹੈ।ਉਨਾਂ ਕਿਹਾ ਕਿ ਏਸੀਐਮ-9 ਛੋਟੀ ਅਵਸਥਾ ਵਿਚ ਹੀ ਗੁੱਲੀ ਡੰਡੇ ਸਮੇਤ ਹੋਰ ਨਦੀਨਾਂ ਤੇ ਕਾਬੂ ਪਾ ਲੈਂਦਾ ਹੈ।ਉਨਾਂ ਕਿਸਾਨਾਂ ਨੂੰ ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਦੇ ਨੁਕਤੇ ਦੱਸੇ।ਉਨਾਂ ਕਿਸਾਨਾਂ ਨੂੰ ਕਣਕ ਦੀ ਪਹਿਲੀ ਸਿੰਚਾਈ 22 ਤੋਂ 24 ਦਿਨਾਂ ਦੇ ਵਿਚ ਕਰਨ ਦੀ ਅਪੀਲ ਕੀਤੀ।ਇਸ ਪ੍ਰੋਗਰਾਮ ਵਿਚ ਪੰਜਾਬ ਭਰ ਵਿਚੋਂ ਕਿਸਾਨਾਂ ਅਤੇ ਡਿਸਟੀਬਿਊਟਰਾਂ ਨੇ ਭਾਗ ਲਿਆ।ਕੰਪਨੀ ਦੇ ਪ੍ਰੋਡੈਕਟ ਮੈਨੇਜਰ ਡਾ. ਸੌਰਵ ਤ੍ਰਿਪਾਠੀ ਨੇ ਲੱਕੀ ਡਰਾਅ ਵਿਚ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ।ਸਮਾਰੋਹ ਦੀ ਸੁਰੂਆਤ ਮੌਕੇ ਜੋਨਲ ਮੈਨੇਜਰ ਅਨਿਲੇਸ਼ ਕੁਮਾਰ ਨੇ ਕੰਪਨੀ ਦੇ ਵਿਸਥਾਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ।ਉਨਾਂ ਪ੍ਰੋਗਰਾਮ ਵਿਚ ਲੱਕੀ ਡਰਾਅ ਕੱਢਦੇ ਹੋਏ ਵਿਜੇਤਾਵਾਂ ਨੂੰ ਇਨਾਮ ਤਕਸੀਮ ਕੀਤੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply