ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਕੱਤਰ ਸਿਖਿਆ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਕਿਰਿਆਵਾਂ ਰਾਹੀਂ ਬੱਚਿਆਂ ਨੂੰ
ਗਣਿਤ ਸਮਝਾਉਣ ਅਤੇ ਇਸ ਵਿਸ਼ੇ ਨੂੰ ਹੋਰ ਰੌਚਕ ਬਣਾਉਣ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਗਣਿਤ ਮੇਲਾ ਆਯੋਜਿਤ ਕੀਤਾ ਗਿਆ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਗਣਿਤ ਅਧਿਆਪਕਾਵਾਂ ਸ੍ਰੀਮਤੀ ਸੁਮਨ, ਭੁਪਿੰਦਰ ਕੌਰ, ਨਵਦੀਪ ਕੌਰ, ਡਿੰਪਲ ਜੋਸ਼ੀ, ਪਰਮਿੰਦਰਜੀਤ ਕੌਰ, ਜਸਕਿਰਨ ਕੌਰ ਅਤੇ ਮਿਸ ਇੱਤੀ ਸ਼ਰਮਾ ਨੇ ਬੜੇ ਉਤਸ਼ਾਹ ਨਾਲ ਬਚਿਆਂ ਕੋਲੋਂ ਕਿਰਿਆਵਾਂ ਤਿਆਰ ਕਰਵਾ ਕੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਵਾਈ।ਮੇਲੇ ਦਾ ਉਦਘਾਟਨ ਡਾਇਟ ਪ੍ਰਿੰਸੀਪਲ ਹਰਭਗਵੰਤ ਸਿੰਘ, ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਮਨਦੀਪ ਕੌਰ ਨੇ ਕੀਤਾ।ਇਸ ਮੇਲੇ ਦੀ ਸ਼ੁੁਰੂਆਤ ਸਕੂਲ ਦੀਆਂ ਵਿਦਿਆਰਥੀਆਂ ਨੇ ਜਾਗੋ ਅਤੇ ਗਣਿਤ ਨਾਲ ਸਬੰਧਤ ਬੋਲੀਆਂ ਦਾ ਗਿੱਧਾ ਪਾ ਕੇ ਕੀਤੀ।ਮੇਲੇ ਵਿੱਚ ਹਾਜ਼ਰ ਵੱਖ ਵੱਖ ਸ਼ਖ਼ਸੀਅਤਾਂ ਨੇ ਬਚਿਆਂ ਕੋਲੋਂ ਸਵਾਲ ਪੁਛੇ ਜਿਨ੍ਹਾਂ ਦਾ ਉਨਾਂ ਨੇ ਬੜ਼ੇ ਉਤਸ਼ਾਹ ਨਾਲ ਜਵਾਬ ਦਿੱਤਾ। ਸਕੂਲ ਦੇ ਸਮੁਹ ਸਟਾਫ਼ ਤੇ ਵਿਦਿਆਰਥੀਆਂ ਨੇ ਇਸ ਮੇਲੇ ਵਿੱਚ ਆਪਣੀ ਹਾਜਰੀ ਦਰਜ਼ ਕਰਵਾਈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media