ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਿੱਤੇ ਵਜੋ ਅਧਿਆਪਨ ਦੇ ਖੇਤਰ ਨਾਲ ਜੁੜੇ ਮਿੱਠੀ ਆਵਾਜ਼ ਦੇ ਮਾਲਕ ਰਾਜ ਸ਼ਿਵਰਾਜ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੇ ਗੀਤ “ਰੈਡ ਰੋਜ਼” ਨਾਲ ਹਾਜਿਰ ਹੋਣ ਜਾ ਰਹੇ ਹਨ।ਆਪਣੇ ਪਹਿਲੇ ਟਰੈਕ “ਭਰ ਜਾਂਦੇ ਨੈਣ” ਨੂੰ ਮਿਲੇ ਰੱਜਵੇ ਹੁੰਗਾਰੇ ਦੀ ਬਦੌਲਤ ਉਹ ਮੁੜ ਆਪਣੇ ਚਾਹੁਣ ਵਾਲਿਆਂ ਲਈ ਸਰਦ ਮੌਸਮ ਦੇ ਨਿੱਘੇ ਜਿਹੇ ਭੰਗੜੇ ਦੇ ਮਾਹੌਲ ਵਾਲੇ ਇਸ ਗੀਤ ਨਾਲ ਦਸਤਕ ਦੇਣ ਜਾ ਰਹੇ ਹਨ।ਇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ “ਗੁਰਤੇਜ ਉਗੋਕੇ” ਨੇ ਦੱਸਿਆ ਕਿ ਉਹਨਾ ਵਲੋਂ ਕਲਮਬੱਧ ਕੀਤੇ ਇਸ ਗੀਤ ਦਾ ਮਿਊਜਿਕ “ਮਿਊਜਿਕ ਅੰਪਾਇਰ” ਵੱਲੋ ਤਿਆਰ ਕੀਤਾ ਗਿਆ ਹੈ।ਜਦਕਿ ਇਸ ਦੇ ਵੀਡਿਉ ਦਾ ਨਿਰਮਾਣ “ਟੋਨੀ ਆਰ.ਸੀ.ਐਸ” ਵੱਲੋ ਬੜੇ ਹੀ ਸੁੱਚਜੇ ਢੰਗ ਤੇ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ।ਵਿਸ਼ਵ ਪੱਧਰ ਦੀ ਨਾਮੀ ਕੰਪਨੀ ਵੱਲੋ ਰਿਲੀਜ਼ ਕੀਤਾ ਜਾ ਰਿਹਾ ਇਹ ਗੀਤ ਵੱਖ-ਵੱਖ ਚੈਨਲਾਂ ਤੋ ਇਲਾਵਾ ਯੂ-ਟਿਊਬ ਅਤੇ ਹੋਰ ਸ਼ੋਸ਼ਲ ਸਾਇਟਸ ਦਾ ਸਿੰਗਾਰ ਬਣੇਗਾ ਤੇ ਨੌਜਵਾਨ ਦਿਲਾਂ ਵਿੱਚ ਵੀ ਆਪਣੀ ਖਾਸ ਜ੍ਹਗਾ ਬਣਾਏਗਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media