Wednesday, June 10, 2026

ਤੀਜੀ ਵਾਰ ਪ੍ਰਧਾਨ ਬਣੇ ਜੀ.ਕੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਢਾਂਚੇ ਦਾ ਕੀਤਾ ਐਲਾਨ

PPN2011201706ਨਵੀਂ ਦਿੱਲੀ, 19 ਨਵੰਬਰ ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਹੋ ਗਈ ਹੈ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਭੰਗ ਕੀਤੇ ਗਏ ਜਥੇਬੰਦਕ ਢਾਂਚੇ ਨੂੰ ਮੁੜ੍ਹ ਉਸਾਰਨ ਦੀ ਕੜੀ ਤਹਿਤ 16 ਨਵੰਬਰ 2017 ਨੂੰ ਮਨਜੀਤ ਸਿੰਘ ਜੀ.ਕੇ ਨੂੰ ਦਿੱਲੀ ਇਕਾਈ ਦਾ ਤੀਜ਼ੀ ਵਾਰ ਪ੍ਰਧਾਨ ਥਾਪਿਆ ਗਿਆ ਸੀ।ਜੀ.ਕੇ ਨੇ ਦਿੱਲੀ ਇਕਾਈ ਦੇ ਢਾਂਚੇ ਨੂੰ ਮੁੜ੍ਹ ਉਸਾਰਨ ਦੀ ਕੜੀ ’ਚ ਜਾਰੀ ਕੀਤੀ ਸੂਚੀ ’ਚ ਸੀਨੀਅਰ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਚਲਣ ਪ੍ਰਤੀ ਗੰਭੀਰਤਾ ਦਿਖਾਈ ਹੈ।
ਜੀ.ਕੇ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ’ਤੇ ਮੁੜ੍ਹ ਭਰੋਸਾ ਜਤਾਉਂਦੇ ਹੋਏ ਕਾਲਕਾ ਨੂੰ ਲਗਾਤਾਰ ਦੂਜੀ ਵਾਰ ਸਕੱਤਰ ਜਨਰਲ ਦਾ ਵਕਾਰੀ ਅਹੁਦੇ ਸੰਭਾਲਣ ਲਈ ਹਰੀ ਝੰਡੀ ਦਿੱਤੀ ਗਈ ਹੈ। ਕਾਲਕਾ ਨੂੰ ਸਕੱਤਰ ਜਨਰਲ ਦਾ ਅਹੁੱਦਾ ਮੁੜ੍ਹ ਦੇਣ ਦੇ ਪਿੱਛੇ 2017 ਦੀਆਂ ਦਿੱਲੀ ਕਮੇਟੀ ਚੋਣਾਂ ’ਚ ਪਾਰਟੀ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਆਧਾਰ ਬਣਾਉਣ ਦੇ ਨਾਲ ਹੀ ਨਿਰਪੱਖਤਾ ਦੇ ਨਾਲ ਪਾਰਟੀ ਸੰਗਠਨ ਨੂੰ ਸੰਭਾਲਣ ਵਾਸਤੇ ਕੀਤੇ ਗਏ ਕਾਰਜਾਂ ਕਰਕੇ ਤਰਜ਼ੀਹ ਮਿਲਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਦੀ ਨੀਤੀ ਨਿਰਧਾਰਕ ਇਕਾਈ ‘‘ਕੋਰ ਕਮੇਟੀ’’ ਦਾ ਜੀ.ਕੇ. ਨੇ ਗਠਨ ਕਰਦੇ ਹੋਏ 13 ਸੀਨੀਅਰ ਆਗੂਆਂ ਨੂੰ ਇਸਦਾ ਮੈਂਬਰ ਬਣਾਉਣ ਦਾ ਐਲਾਨ ਕੀਤਾ ਹੈ।
ਕੋਰ ਕਮੇਟੀ ’ਚ ਮੈਂਬਰ ਦੇ ਤੌਰ ’ਤੇ ਅਵਤਾਰ ਸਿੰਘ ਹਿੱਤ, ਓਂਕਾਰ ਸਿੰਘ ਥਾਪਰ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਕੁਲਦੀਪ ਸਿੰਘ ਭੋਗਲ, ਹਰਮਨਜੀਤ ਸਿੰੰਘ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਅਨੰਦ, ਜਤਿੰਦਰ ਸਿੰਘ ਸ਼ੰਟੀ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ ਅਤੇ ਪ੍ਰਤਿਪਾਲ ਸਿੰਘ ਕਪੂਰ ਸ਼ਾਮਿਲ ਹਨ।15 ਨਵੰਬਰ 2017 ਨੂੰ ਜਾਰੀ  ਕੀਤੀ ਗਈ ਪਾਰਟੀ ਦੇ ਕੇਂਦਰੀ ਅਹੁਦੇਦਾਰਾਂ ਦੀ ਸੂਚੀ ’ਚ ਸਿਰਸਾ ਨੂੰ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply