Wednesday, August 12, 2026

ਗ੍ਰੇਸ ਪਬਲਿਕ ਸਕੂਲ ਦਾ ਸਲਾਨਾ ਸਮਾਗਮ `ਪੰਜਾਬੀ ਵਿਰਸਾ` ਧੂਮ ਧਾਮ ਨਾਲ ਮਨਾਇਆ

PPN2011201708ਜੰਡਿਆਲਾ ਗੁਰੂ, 20 ਨਵਮਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਗ੍ਰੇਸ ਪਬਲਿਕ ਸਕੂਲ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਦੀ ਦੇਖ-ਰੇਖ `ਚ ਸਲਾਨਾ ਸਮਾਗਮ `ਪੰਜਾਬੀ ਵਿਰਸਾ` ਧੂਮ ਧਾਮ ਨਾਲ ਮਨਾਇਆ ਗਿਆ।ਸਮਾਗਮ ਵਿੱਚ ਬਚਿਆਂ ਨੇ ਪੇਸ਼਼ ਕੀਤੇ ਰੰਗਾ ਰੰਗ ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ, ਬਰੇਕ ਡਾਂਸ, ਗਤਕਾ ਤੋਂ ਇਲਾਵਾ ਕਈ ਹੋਰ ਆਈਟਮਾਂ ਦੁਆਰਾ ਆਏ ਹੋਏ ਮਹਿਮਾਨਾਂ ਤੇ ਮਾਪਿਆ ਦਾ ਮਨ ਮੋਹ ਲਿਆ।ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਐਸ.ਪੀ ਆਂਗਰਾ ਬਤੌਰ ਮੁੱਖ ਮਹਿਮਾਨ ਅਤੇ ਉਤਮ ਸਿੰਘ, ਸੁਰਿੰਦਰਜੀਤ ਕੌਰ, ਪ੍ਰਭਦਿਆਲ ਸਿੰਘ, ਪਿੰ੍ਰਸੀਪਲ ਪਲਵਿੰਦਰਪਾਲ ਸਿੰਘ ਵੀ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।ਹੋਣਹਾਰ ਬੱਚਿਆਂ ਨੰੂ ਇਨਾਮ ਵੰਡੇ ਗਏ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply