Sunday, July 26, 2026

ਵਿਦਿਆਰਥੀਆਂ ਦੀ ਸਹੂਲਤ ਲਈ ਸ਼ਨਾਖਤੀ-ਕਮ-ਡੈਬਿਟ ਕਾਰਡ ਦੀ ਪ੍ਰੀਕ੍ਰਿਆ ਸ਼ੁਰੂ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ PPN2011201712ਵਿਦਿਆਰਥੀਆਂ ਦੀ ਸਹੂਲਤ ਲਈ ਸ਼ਨਾਖਤੀ-ਕਮ-ਡੈਬਿਟ ਕਾਰਡ ਪ੍ਰਦਾਨ ਕਰਨ ਦੀ ਪ੍ਰੀਕ੍ਰਿਆ ਅੱਜ ਇਥੇ ਸ਼ੁਰੂ ਹੋ ਗਈ।ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ; ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸਰਬਜੋਤ ਸਿੰਘ ਬਹਿਲ ਹਾਜ਼ਰ ਸਨ।
ਇਹ ਕਾਰਡ ਐਚ.ਡੀ.ਐਫ.ਸੀ ਬੈਂਕ ਦੀ ਸਹਾਇਤਾ ਨਾਲ ਕਾਰਜਸ਼ੀਲ ਹੈ ਅਤੇ ਵਿਦਿਆਰਥੀਆਂ ਪਾਸੋਂ ਲੈਣ-ਦੇਣ ਸਬੰਧੀ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।ਇਸ ਕਾਰਡ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਯੂਨੀਵਰਸਿਟੀ `ਚ ਵੱਖ-ਵੱਖ ਨਿਰਧਾਰਤ ਸਵੈਪ ਮਸ਼ੀਨਾਂ ਤੋਂ ਬਿਨਾ ਕੈਸ਼ ਦੇ ਖਰੀਦਦਾਰੀ ਤੇ ਭੁਗਤਾਨ ਦੀ ਸਹੂਲਤ ਪ੍ਰਾਪਤ ਹੋਵੇਗੀ।ਇਸ ਕਾਰਡ ਨਾਲ ਵਿਦਿਆਰਥੀ ਕੈਸ਼ਲੈਸ ਲੈਣ ਦੇਣ ਤੋਂ ਇਲਾਵਾ ਹਾਜਰੀ ਲਗਵਾਉਣ ਦਾ ਕਾਰਜ ਵੀ ਕਰ ਸਕਣਗੇ।ਇਸ ਕਾਰਡ ਵਿਚ ਕਾਰਡ ਨੰਬਰ ਅਤੇ ਐਕਸਪਾਇਰੀ ਡੇਟ ਦਰਜ ਹੋਵੇਗੀ।ਇਸ ਨਾਲ ਵਿਦਿਆਰਥੀਆਂ ਨੂੰ ਪੈਸੇ ਗੁਆਚਣ ਤੇ ਕਾਰਡ ਦੀ ਦੁਰਵਰਤੋਂ ਤੋਂ ਵੀ ਨਿਜ਼ਾਤ ਮਿਲੇਗੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply