Tuesday, September 22, 2026

ਕੁਰਆਨ ਏ ਪਾਕ ਸਾਰੀ ਮਨੁੱਖਤਾ ਲਈ ਉਤਾਰੀ ਗਈ ਰੱਬੀ ਬਾਣੀ ਹੈ – ਪ੍ਰੋ. ਜਮੀਲ

ਮਲੇਰਕੋਟਲਾ (ਸੰਦੌੜ), 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ PPN211201707ਮੁੱਖੀ ਪ੍ਰੋ. ਡਾ. ਮੁਹੰਮਦ ਜਮੀਲ ਵਲੋਂ ਕੁਰਆਨ-ਏ-ਪਾਕ ਦਾ ਇੱਕ ਪੰਜਾਬੀ ਨੁਸਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੂੰ ਪੇਸ਼ ਕੀਤਾ ਗਿਆ।ਯੂਨੀਵਰਸਿਟੀ ਦੇ ਡੀਨ ਅਕੈਡਮਿਕ ਅਫੈਅਰਜ਼ ਪ੍ਰੋ. ਇੰਦਰਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਮਨਜੀਤ ਸਿੰਘ ਨਿੱਜਰ ਵੀ ਹਾਜ਼ਰ ਸਨ।ਪ੍ਰੋ. ਬੀ.ਐਸ ਘੁੰਮਣ ਨੇ ਕਿਹਾ ਕਿ ਉਨਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਕਿ ਉਹ ਕੁਰਆਨ ਸ਼ਰੀਫ ਨੂੰ ਪੰਜਾਬੀ ਵਿੱਚ ਪੜ੍ਹਾ ਕੇ ਦੱਸਣ ਕਿ ਰੱਬੀ ਪੁਸਤਕ ਕੀ ਸੰਦੇਸ਼ ਦਿੰਦੀ ਹੈ। ਉਨਾਂ ਦੀ ਇਹ ਇੱਛਾ ਅੱਜ ਪ੍ਰੋ. ਡਾ. ਮੁਹੰਮਦ ਜਮੀਲ ਵਲੋਂ ਕੁਰਆਨ ਦਾ ਨੁਸਖਾ ਭੇਂਟ ਕਰਨ `ਤੇ ਪੂਰੀ ਹੋ ਸਕੀ ਹੈ। ਉਨਾਂ ਕਿਹਾ ਕਿ ਉਹ ਪ੍ਰੋ. ਡਾ. ਮੁਹੰਮਦ ਜਮੀਲ ਦੇ ਰਿਣੀ ਹਨ, ਜਿਨ੍ਹਾਂ ਨੇ ਮੈਨੂੰ ਇਹ ਸਭਾਗ ਬਖਸ਼ਿਆ ਹੈ। ਪ੍ਰੋ. ਡਾ. ਮੁਹੰਮਦ ਜਮੀਲ ਨੇ ਕਿਹਾ ਕਿ ਕੁਰਆਨ ਸ਼ਰੀਫ ਆਖਰੀ ਨਬੀ ਮੁਹੰਮਦ ਸਾਹਿਬ ਤੇ ਉਤਾਰੀ ਗਈ ਉਹ ਰੱਬੀ ਬਾਣੀ ਹੈ, ਜਿਸ ਨੂੰ ਅੱਲ੍ਹਾ ਸਮੁੱਚੀ ਮਨੁੱਖਤਾ ਲਈ ਉਤਾਰਿਆ ਹੈ।ਇਸ ਕਿਤਾਬ ਸਾਰੀ ਦੁਨੀਆਂ ਦੇ ਲੋਕਾਂ ਲਈ ਹਦਾਯਤ ਦਾ ਜਰੀਆ ਹੈ।ਉਨਾਂ ਕਿਹਾ ਕਿ ਇਹ ਸਿਰਫ ਮੁਸਲਮਾਨਾਂ ਲਈ ਨਹੀਂ ਉਤਾਰੀ ਗਈ ਹੈ।ਰੱਬ ਦਾ ਇਹ ਸੰਦੇਸ਼ ਸਾਰੀ ਦੁਨੀਆ ਲਈ ਹੈ, ਤਾਂ ਜੋ ਲੋਕ ਅਪਣੇ ਰੱਬ ਨੂੰ ਪਹਿਚਾਣ ਸਕਣ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply