ਸੰਦੌੜ, 21 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੌਜਵਾਨ ਕਾਂਗਰਸ਼ੀ ਆਗੂ ਜਸਪਾਲ ਸਿੰਘ ਜੱਸੀ ਪੰਜਗਰਾਈਆਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ
ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਸਿਫਾਰਸ਼ ਤੇ ਕਾਂਗਰਸ਼ ਪਾਰਟੀ ਦੇ ਪਬਲਿਕ ਕੋਆਰਡੀਨੇਸ਼ਨ ਵਿੰਗ ਜਿਲ੍ਹਾ ਸੰਗਰੂਰ ਦਿਹਾਤੀ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਇਸ ਸੈਲ ਦੇ ਸੁਬਾਈ ਚੇਅਰਮੈਨ ਕਮਲਜੀਤ ਸਿੰਂਘ ਚਾਵਲਾ ਵਲੋਂ ਜਾਰੀ ਨਿਯੁੱਕਤੀ ਪੱਤਰ ਜੱਸੀ ਪੰਜਗਰਾਈਆਂ ਨੂੰ ਸੌਪਦਿਆਂ ਹੋਇਆ ਬੀਬੀ ਘਨੌਰੀ ਨੇ ਕਿਹਾ ਕਿ ਕਾਂਗਰਸ਼ ਪਾਰਟੀ ਨੇ ਹਮੇਸ਼ਾਂ ਮਿਹਨਤੀ ਤੇ ਜੁਝਾਰੂ ਵਰਕਰਾਂ ਦੀ ਕਦਰ ਕੀਤੀ ਹੈ ਉਹਨਾਂ ਕਿਹਾ ਕਿ ਪਾਰਟੀ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਰਹੇਗੀ।ਜੱਸੀ ਦੀ ਇਸ ਨਿਯੁੱਕਤੀ `ਤੇ ਨਗਰ ਦੇ ਜਿਥੇ ਸਮੂਹ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਜਿਲਾ੍ਹ ਆਗੂ ਦਰਸ਼ਨ ਸਿੰਂਘ ਕਾਗੜਾ, ਯੂਥ ਕਾਂਗਰਸ਼ ਦੀ ਸਕੱਤਰ ਮੈਡਮ ਪੂਨਮ ਕਾਗੜਾ, ਜਿਲ੍ਹਾ ਮਹਿਲਾ ਕਾਂਗਰਸ਼ ਦੀ ਪ੍ਰਧਾਨ ਬੀਬੀ ਬਬਲੀ ਸੀਮਾ ਸਮੇਤ ਵੱਡੀ ਗਿਣਤੀ ਦੇ ਵਿੱਚ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਇਸ ਮੌਕੇ ਬਲਾਕ ਮੀਤ ਪ੍ਰਧਾਨ ਬੂਟਾ ਖਾਂ ਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media