Thursday, March 19, 2026

ਹੁਣ ਜਿਲਾ ਪੱਧਰ ’ਤੇ ਹੋਵੇਗਾ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਹੱਲ

ਪਾਇਟੈਕਸ ਮੇਲਾ 7 ਦਸੰਬਰ ਤੋਂ – ਡੀ.ਪੀ.ਐਸ ਖਰਬੰਦਾ

PPN2211201713ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਉਦਯੋੇਗਿਕ ਨੀਤੀ 2017 ਨਵੀਂ ਲਾਂਚ ਕਰ ਦਿੱਤੀ ਗਈ ਹੈ ਜਿਸ ਵਿੱਚ ਸਰਕਾਰ ਦੀ ਸੋਚ ਹੈ ਕਿ ਨਵੀਂ ਇੰਡਸਟਰੀ ਨੂੰ ਉਪਰ ਚੁੱਕਿਆ ਜਾਵੇਗਾ ਅਤੇ ਪਹਿਲਾਂ ਤੋਂ ਹੀ ਚੱਲ ਰਹੀ ਇੰਡਸਟਰੀ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।
ਇਸ ਸਬੰਧੀ ਉਦਯੋਗਪਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਡੀ:ਪੀ:ਐਸ:ਖਰਬੰਦਾ ਡਾਇਰੈਕਟਰ ਉਦਯੋਗ ਅਤੇ ਕਾਮਰਸ ਕਿਹਾ ਕਿ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਨੀਤੀ 2017 ਲਾਂਚ ਕੀਤੀ ਗਈ ਹੈ ਉਸ ਸਮੇਂ ਤੋੌ ਲੈ ਕੇ 30 ਹਜ਼ਾਰ ਕਰੋੜ ਦੇ ਐਮ:ਓ:ਯੂ ਸਾਇਨ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਉਦਯੋਗਿਕ ਕੀਤੀ ਇਕ ਕਿਤਾਬਚਾ ਛਾਪਿਆ ਗਿਆ ਹੈ। ਉਨ੍ਹਾਂ ਨੇ ਸਮੂਹ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਇਸ ਕਿਤਾਬਚੇ ਨੂੰ ਪੜ੍ਹ ਕੇ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।ਉਨ੍ਹਾਂ ਕਿਹਾ ਕਿ 20 ਜਾਂ ਇਸ ਤੋਂ ਵੱਧ ਉਦਯੋਗਪਤੀ ਇਕੱਠੇ ਹੋ ਕੇ ਸਾਂਝਾ ਉਦਯੋਗ ਲਗਾ ਸਕਦੇ ਹਨ ਜਿਸ ਵਿੱਚ ਕੇਦਰ ਸਰਕਾਰ ਵੱਲੋਂ 90 ਹਿੱਸੇਦਾਰੀ ਅਤੇ 10 ਫੀਸਦੀ ਉਦਯੋਗਪਤੀਆਂ ਵੱਲੋਂ ਦਿੱਤਾ ਜਾਣਾ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ 15 ਸਾਲ ਦੀ ਲੀਜ ਤੇ ਜਮੀਨ ਵੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਉਦਯੋਗਪਤੀਆਂ ਦੇ ਮਸਲਿਆਂ ਦਾ ਹੱਲ ਜਿਲੇ੍ਹ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵਿੱਚ ਕੀਤਾ ਜਾਵੇਗਾ।
ਖਰਬੰਦਾ ਨੇ ਦੱਸਿਆ ਕਿ ਉਦਯੋਗਪਤੀਆਂ ਦੀ ਸਹਾਇਤਾ ਲਈ ਪ੍ਰਦੂਸ਼ਣ, ਕਾਰਪੋਰੇਸ਼ਨ, ਟਾਊਨ ਪਲਾਨਿੰਗ ਅਤੇ ਬਿਜਲੀ ਵਿਭਾਗ ਦੀਆਂ ਕਮੇਟੀਆਂ ਬਣਾ ਕੇ ਉਨ੍ਹਾਂ ਦੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਪਾਲਿਸੀ ਲਈ ਇਕ ਬੋਰਡ ਵੀ ਬਣਾਇਆ ਗਿਆ ਹੈ ਜਿਸ ਦੇ ਚੇਅਰਮੈਨ ਖੁਦ ਮੁੱਖ ਮੰਤਰੀ ਪੰਜਾਬ ਹਨ ਤਾਂ ਜੋ ਉਦਯੋਗਪਤੀਆਂ ਨੂੰ ਆ ਰਹੀਆਂ ਦਾ ਮੁਸ਼ਕਲਾਂ ਦਾ ਹੱਲ ਬਿਨਾਂ ਕਿਸੇ ਦੇਰੀ ਦੇ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੋਡਲ ਏਜੰਸੀ ਬਣਾਈ ਗਈ ਹੈ ਜੋ ਸਾਰੇ ਜਿਲ੍ਹਿਆਂ ਵਿੱਚ ਮਲਟੀ ਸਕਿੱਲ ਸੈਂਟਰ ਖੋਲੇਗੀ ਜਿਥੇ ਰੁਜ਼ਗਾਰ ਦਾ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਐਮ:ਐਸ:ਐਮ:ਈ ਅਧੀਨ ਬਾਰਡਰ ਅਤੇ ਕੰਢੀ ਏਰੀਏ ਦੇ ਉਦਯੋਗਾਂ ਨੂੰ ਵੀ 5 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਤਹਿਤ ਅਸ਼ਟਾਮ ਡਿਊਟੀ ਤੇ ਪਰਾਪਰਟੀ ਟੈਕਸ ਵਿੱਚ 100 ਫੀਸਦੀ ਛੂਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਦਯੋਗ ਵਿਭਾਗ ਵੱਲੋਂ ਹਰ ਤਿੰਨ ਮਹੀਨ ਵਿੱਚ ਇਕ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨਾਲ ਜੀਰੋ ਡਿਫੈਕਟ ਜੀਰੋ ਈਫੈਕਟ ਅਤੇ ਜੈਮ ਨਾਮ ਦੀ ਇਕ ਨਵੀਂ ਪਾਲਿਸੀ ਹੌਂਦ ਵਿੱਚ ਲਿਆਂਦੀ ਹੈ ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਈ ਟੈਂਡਰਿੰਗ ਅਤੇ ਕੁਟੇਸ਼ਨ ਤੋਂ ਨਿਜਾਤ ਮਿਲ ਸਕੇਗੀ।
ਖਰਬੰਦਾ ਨੇ ਕਿਹਾ ਕਿ ਅੰਮਿ੍ਰਤਸਰ ਵਿਖੇ 7 ਦਸੰਬਰ ਤੋਂ ਪਾਇਟੈਕਸ ਮੇਲਾ ਰਣਜੀਤ ਐਵੀਨਿਊ ਗਰਾਉਂਡ ਵਿਖੇ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ 8 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚਣਗੇ।
ਇਸ ਮੌਕੇ ਅੰਮਿ੍ਰਤਸਰ ਦੇ ਉਦਯੋਗਪਤੀਆਂ ਵੱਲੋਂ ਆਪਣੀਆਂ ਮੁਸ਼ਕਲਾਂ ਸਬੰਧੀ ਜਿਵੇਂ ਕਿ ਬਾਰਡਰ ਏਰੀਆਂ ਯੂਨਿਟਾਂ ਨੂੰ ਸਪੈਸ਼ਨ ਪੈਕੇਜ ਦੇਣਾ, ਵਨ ਟਾਈਮ ਸੈਟਲਮੈਂਟ ਸਕੀਮ ਚਾਲੂ ਕਰਨਾ, ਫੋਕਲ ਪੁਆਇੰਟਾਂ ਤੇ ਈ:ਆਈ:ਐਸ ਹਸਪਤਾਲ, ਫਾਇਰ ਬਿਗ੍ਰੇਡ ਸਟੇਸ਼ਨ ਬਣਾਉਣਾ ਸ਼ਾਮਲ ਸਨ।ਉਨ੍ਹਾਂ ਨੇ ਸਰਕਾਰ ਅੱਗੇ ਮੁੱਖ ਮੰਗ ਰੱਖੀ ਕਿ ਮੱਖੂ ਰੇਲਵੇ ਲਿੰਕ ਜਲਦੀਂ ਤੋਂ ਜਲਦੀ ਪੂਰਾ ਕਰਵਾਇਆ ਜਾਵੇ, ਜਿਸ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੀ ਦੂਰੀ 250 ਕਿਲੋਮੀਟਰ ਤੱਕ ਘਟਣ ਦੇ ਨਾਲ ਨਾਲ ਉਦਯੋਗਪਤੀਆਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਮਟਿੰਗ ਵਿੱਚ ਕੇ.ਐਸ ਬਰਾੜ ਜਾਇੰਟ ਡਾਇਰੈਕਟਰ ਕਾਮਰਸ, ਸੁਭਾਸ਼ ਕੁਮਾਰ ਵਧੀਕ ਡਿਪਟੀ ਕਮਿ੍ਰਸ਼ਨਰ ਅੰਮ੍ਰਿਤਸਰ (ਜ), ੍ਰ ਰਜਿੰਦਰ ਸਿੰਘ ਮਰਵਾਹਾ, ਪਿਆਰਾ ਲਾਲ ਸੇਠ ਪ੍ਰਧਾਨ ਪੰਜਾਬ ਵਪਾਰ ਮੰਡਲ, ਕਮਲ ਡਾਲਮੀਆ ਚੇਅਰਮੈਨ ਫੋਕਲ ਪੁਆਇੰਟ, ਭੋਲਾ ਸਿੰਘ ਬਰਾੜ ਜਿਲ੍ਹਾ ਮੈਨੇਜਰ ਉਦਯੋਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply