ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) ਇੱਕ ਟੱਰਕ ਡਰਾਈਵਰ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਉਪਰੰਤ ਉਸ ਨੂੰ ਜਖਮੀ ਹਾਲਤ ਵਿੱਚ
ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਹੈ।ਜਖ਼ਮੀ ਟਰੱਕ ਡਰਾਇਵਰ ਦੀ ਪਛਾਣ ਪ੍ਰੀਤਮ ਸਿੰਘ (60) ਪੁੱਤਰ ਅਰਜ਼ਨ ਸਿੰਘ ਪਿੰਡ ਚੰਦਡ ਜ਼ਿਲਾ ਫਿਰੋਜ਼ਪੂਰ ਵਜ਼ੋ ਹੋਈ ਹੈ।ਪੁਲਿਸ ਅਨੁਸਾਰ ਵਲੋਂ ਜ਼ਖਮੀ ਪ੍ਰੀਤਮ ਸਿੰਘ ਦੇ ਬਿਆਨ ‘ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।ਕੇਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਹਮਲਾ ਬੀਤੀ ਰਾਤ ਜ਼ਿਲਾ ਅੰਮ੍ਰਿਤਸਰ ਦੇ ਸਠਿਆਲੀ ਪੁੱਲ ‘ਤੇ ਹੋਇਆ ਸੀ, ਜਿਥੇ ਡਰਾਇਵਰ ਢਾਬੇ ‘ਤੇ ਰੋਟੀ ਖਾ ਰਿਹਾ ਸੀ।
Check Also
ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …
Punjab Post Daily Online Newspaper & Print Media