ਸਮਰਾਲਾ, 23 ਨਵੰਬਰ (ਪੰਜਾਬ ਪੋਸਟ- ਕੰਗ) – ਅੰਤਰ ਜ਼ਿਲਾ ਰਾਜ ਪੱਧਰੀ ਖੇਡਾਂ ਜੋ ਕਿ ਬੀਤੇ ਦਿਨੀਂ ਪਟਿਆਲਾ ਵਿਖੇ ਪੋਲੋ ਗਰਾਉਡ ਵਿਖੇ ਸੰਪਨ ਹੋਈਆਂ ਇਨਾਂ ਖੇਡਾਂ ਵਿਚ ਇੱਥੋਂ ਨਜਦੀਕ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਸੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਅਤੇ ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇਨਾਂ ਖੇਡਾਂ ਵਿਚ ਘੁਲਾਲ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਸਕੇਅ ਮਾਰਸ਼ਲ ਆਰਟ ਵਿਚ ਹੋਏ ਫਾਈਨਲ ਮੈਚ ਵਿਚ ਜ਼ਿਲਾ ਫਤਿਹਗੜ ਸਾਹਿਬ ਨੂੰ ਹਰਾ ਕੇ 18 ਕਿਲੋ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ।ਹਰਮਨਦੀਪ ਕੌਰ ਜ਼ਿਲਾ ਲੁਧਿਆਣਾ ਲਈ ਰਾਜ ਪੱਧਰੀ ਖੇਡਾਂ ਵਿਚ ਪਹਿਲਾਂ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਖਿਡਾਰਣ ਹੈ।ਇਸੇ ਸਕੂਲ ਦੇ ਵਿਦਿਆਰਥੀ ਗੁਰਮੀਤ ਸਿੰਘ ਨੇ ਫੁੱਟਬਾਲ ਵਿਚ ਭਾਗ ਲੈਂਦੇ ਹੋਏ ਰਾਜ ਪੱਧਰੀ ਖੇਡਾਂ ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ।ਇਨਾਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਲੁਧਿਆਣਾ ਦੇ ਜ਼ਿਲਾ ਸਿੱਖਿਆ ਅਫਸਰ (ਐਲੀ:) ਜਸਪ੍ਰੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ (ਐਲੀ.) ਡਿੰਪਲ ਮਦਾਨ ਨੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੁਧਿਆਣਾ ਜ਼ਿਲੇ ਅੰਦਰ ਸਰਕਾਰੀ ਪ੍ਰਾਇਮਰੀ ਸਕੂਲ ਇਸ ਜ਼ਿਲੇ ਦੀ ਆਨ ਅਤੇ ਸ਼ਾਨ ਹੈ, ਜੋ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਨਾਮਣਾ ਖੱਟ ਰਿਹਾ ਹੈ।ਬੱਚਿਆਂ ਦੀ ਇਨਾਂ ਪ੍ਰਾਪਤੀਆਂ ਲਈ ਪਿੰਡ ਘੁਲਾਲ ਦੇ ਸਰਪੰਚ ਅਜੀਤ ਸਿੰਘ, ਅਵਤਾਰ ਸਿੰਘ, ਨੰਬਰਦਾਰ ਜਗੀਰ ਸਿੰਘ, ਚੇਅਰਮੈਨ ਪਰਮਿੰਦਰ ਸਿੰਘ, ਮੈਡਮ ਪਰਮਿੰਦਰ ਕੌਰ, ਲਖਵੀਰ ਕੌਰ, ਹਰਜੀਤ ਕੌਰ, ਬਲਵਿੰਦਰ ਸਿੰਘ, ਸਪੋਰਟਸ ਕਲੱਬ ਘੁਲਾਲ ਅਤੇ ਸਮੂਹ ਗਰਾਮ ਪੰਚਾਇਤ ਨੇ ਜੇਤੂ ਖਿਡਾਰੀਆਂ ਨੂੰ ਘੁਲਾਲ ਪਿੰਡ ਦਾ ਨਾਮ ਪੰਜਾਬ ਪੱਧਰ ਤੱਕ ਖੇਡਾਂ ਵਿਚ ਰੁਸ਼ਨਾਉਣ ਲਈ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media