Saturday, September 5, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਨੇ ਸਵ: ਜੋਗਿੰਦਰ ਸਿੰਘ ਜੋਸ਼ ਨੂੰ ਕੀਤਾ ਯਾਦ

ਨਿੰਦਰ ਗਿੱਲ  ਦਾ ਨਾਵਲ ‘ਪੰਡੋਰੀ ਪ੍ਰੋਹਿਤਾਂ’ ਕੀਤਾ ਜਾਰੀ

PPN2311201706ਸਮਰਾਲਾ, 23 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਵਿਖੇ ਹੋਈ। ਜਿਸ ਵਿੱਚ 25 ਤੋਂ ਵਧੇਰੇ ਵਿਦਵਾਨਾਂ ਤੇ ਲੇਖਕਾਂ ਨੇ ਭਾਗ ਲਿਆ।ਇਹ ਮੀਟਿੰਗ ਸਭਾ ਦੇ ਸਰਪ੍ਰਸਤ ਸਵ: ਜੋਗਿੰਦਰ ਸਿੰਘ ਜੋਸ਼ ਨੂੰ ਸਮਰਪਿਤ ਕੀਤੀ ਗਈ, ਜੋ ਕਿ ਪਿਛਲੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ।ਮੀਟਿੰਗ ਦੌਰਾਨ ਸਵ: ਜੋਸ਼ ਬਾਰੇ ਬੀਤੇ ਦੀਆਂ ਗੱਲਾਂ ਤੇ ਘਟਨਾਵਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕੀਤਾ ਗਿਆ।ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਉਨਾਂ ਦੇ ਨਾਲ ਬਤਾਏ ਪਲ਼, ਗੱਲਾਂ ਤੇ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਮੀਟਿੰਗ ਵਿੱਚ ਕਹਾਣੀਕਾਰ ਸੁਖਜੀਤ, ਜੋ ਜੋਸ਼ ਦੇ ਵਿਦਿਆਰਥੀ ਰਹੇ ਸਨ, ਨੇ ਵੀ ਬਹੁਤ ਜ਼ਜਬਾਤੀ ਢੰਗ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ।ਪ੍ਰਧਾਨ ਬਿਹਾਰੀ ਲਾਲ ਸੱਦੀ, ਜਗਦੀਸ਼ ਨੀਲੋਂ, ਮਾ. ਪੁਖਰਾਜ ਸਿੰਘ ਘੁਲਾਲ, ਲੈਕ: ਵਿਜੈ ਕੁਮਾਰ, ਦਰਸ਼ਨ ਸਿੰਘ ਕੰਗ, ਸੁਰਿੰਦਰ ਰਾਮਪੁਰੀ ਨੇ ਵੀ ਸ਼ਰਧਾਂਜਲੀ ਭਰੇ ਸ਼ਬਦਾਂ ਨਾਲ ਸਵ: ਜੋਗਿੰਦਰ ਸਿੰਘ ਜੋਸ਼ ਨੂੰ ਯਾਦ ਕੀਤਾ ਤੇ ਉਨਾਂ ਦੀ ਅਣਹੋਂਦ ਸਮਰਾਲਾ ਦੀਆਂ ਜਨਤਕ ਜਥੇਬੰਦੀਆਂ ਲਈ ਵੱਡੀ ਘਾਟ ਕਰਾਰ ਦਿੱਤੀ ਗਈ।ਹਿੰਦੀ ਕਵੀ (ਗਿਆਨ ਪੀਠ ਪੁਰਸਕਾਰ ਵਿਜੇਤਾ) ਵਿਜੇਂਦਰ ਸਹਾਏ ਦੀ ਮੌਤ ਤੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਰਚਨਾਵਾਂ ਦਾ ਦੌਰ ਜਗਦੀਸ਼ ਨੀਲੋਂ ਦੀ ਲੰਬੀ ਕਹਾਣੀ ‘ਰਿੰਗ ਵਿੱਚ ਖਲੋਤਾ ਆਦਮੀ’ ਨਾਲ ਸ਼ੁਰੂ ਹੋਇਆ।ਕਹਾਣੀ ਬਾਰੇ ਨਿਰਪੱਖ ਰਾਏ ਪ੍ਰਗਟ ਕੀਤੀ ਗਈ ਤੇ ਕੁਝ ਘਾਟਾਂ ਤੇ ਕੁਝ ਖੂਬਸੂਰਤੀਆਂ ਵੱਲ ਉਂਗਲ ਉਠਾਈ ਗਈ। ਘਾਟਾਂ ਨੂੰ ਨੀਲੋਂ ਨੇ ਸਵੀਕਾਰ ਕੀਤਾ ਅਤੇ ਸੋਧ ਕਰਨ ਲਈ ਸਹਿਮਤੀ ਪ੍ਰਗਟਾਈ।ਅਮਰਜੀਤ ਸਿੰਘ ਗਰੇਵਾਲ ਨੇ ਗਜ਼ਲ ਪੇਸ਼ ਕੀਤੀ। ਬਲਵੀਰ ਸਿੰਘ ਬੱਬੀ ਨੇ ਜੋਗਿੰਦਰ ਸਿੰਘ ਜੋਸ਼ ਦੀ ਨਜ਼ਮ ਸੁਣਾਈ ਤੇ ਦੀਪ ਦਿਲਬਰ ਨੇ ਬਹੁਤ ਖੂਬਸੂਰਤ ਗੀਤ ਪੇਸ਼ ਕੀਤਾ। ਕੈਪਟਨ ਧਨਵੰਤ ਸਿੰਘ ਬਾਠ ਨੇ ਗੁਜਰਾਤ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ।ਜਿਨਾਂ ਨੂੰ ਸਭ ਨੇ ਸਰਹਾਇਆ।ਇਨਕਲਾਬੀ ਕਵੀ ਲਾਲ ਸਿੰਘ ਦਿਲ ਦੇ ਪਰਿਵਾਰ ਵੱਲੋਂ ਪਰਿਵਾਰ ਵਿੱਚ ਜਨਮੀਆਂ ਜੋੜੀਆਂ ਬੇਟੀਆਂ ਦੀ ਖੁਸ਼ੀ ਵਿੱਚ ਸਭਾ ਨੂੰ ਨਕਦ ਸਹਾਇਤਾ ਭੇਂਟ ਕੀਤੀ ਗਈ ਤੇ ਇਸ ਮੌਕੇ ਨਿੰਦਰ ਗਿੱਲ ਦਾ ਨਾਵਲ ‘ਪੰਡੋਰੀ ਪ੍ਰੋਹਿਤਾਂ’ ਵੀ ਜਾਰੀ ਕੀਤਾ ਗਿਆ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ, ਖਜਾਨਚੀ ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਨਿਰਭੈ ਸਿੰਘ ਸਿੱਧੂ, ਕੇਵਲ ਸਿੰਘ ਮੰਜਾਲੀਆਂ, ਜਸਵੀਰ ਸਮਰਾਲਾ ਤੇ ਹੋਰ ਸਾਹਿਤ ਪ੍ਰੇਮੀ ਸ਼ਾਮਲ ਹੋਏ।ਸਭਾ ਦੀ ਕਾਰਵਾਈ ਸਕੱਤਰ ਦੀਪ ਦਿਲਬਰ ਤੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਚਲਾਈ ਗਈ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply