ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ,
ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ,
ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ,
ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ,
ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ,
ਥੋੜੇ ਜਿਹੇ ਕਰਜ਼ੇ ਪਿੱਛੇ ਨਾ…
ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ,
ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ,
ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ,
ਥੋੜੇ ਜਿਹੇ ਕਰਜ਼ੇ ਪਿੱਛੇ ਨਾ…
‘ਸੁੱਖੇ ਭੂੰਦੜ’ ਨੇ ਕੰਮ ਲੰਬਾ ਸਮਾਂ ਕਰਿਆ,
ਓਨੇ ਰੋਮ ਨਹੀਂ ਉਹਦੇ, ਜਿੰਨਾ ਦੁੱਖਾਂ ਨਾਲ ਭਰਿਆ,
ਭੱਜੀ ਮੌਤ ਉਥੋਂ ਡਰ ਪਾਉਂਦੀ ਜਾਵੇ ਕੀਰਨੇ,
ਥੋੜੇ ਜਿਹੇ ਕਰਜ਼ੇ ਪਿੱਛੇ ਨਾ…
ਸੁੱਖਾ ਭੂੰਦੜ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ – 98783-69075