ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝੱਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ
ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ।ਸਮੱਸਿਆ ਇੰਨੀ ਜਿਆਦਾ ਸੀ ਕਿ ਉਹ ਚਲਦੇ-ਚਲਦੇ ਵੀ ਡਿੱਗ ਜਾਂਦੇ ਸਨ, ਕਿਊਕਿ ਉਨ੍ਹਾਂ ਦੇ ਗੋਡੇ ਸਰੀਰ ਦਾ ਭਾਰ ਝੱਲਣ ਵਿੱਚ ਅਸਮਰਥ ਹੋ ਰਹੇ ਸਨ।ਉਦੋਂ ਉਹ ਆਪਣੀ ਸਮੱਸਿਆ ਨੂੰ ਲੈਕੇ ਪਾਵਰ ਹਾਊਸ ਰੋੜ ਦੇ ਗੁਪਤਾ ਹਸਪਤਾਲ ਪੁੱਜੇ।ਜਿੱਥੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਗੋਡਿਆਂ ਦੀ ਜਾਂਚ ਕਰਨ ਉਪਰੰਤ ਦੇਖਣ ਵਿੱਚ ਆਇਆ ਕਿ ਸੱਜੇ ਗੋਡੇ ਉੱਤੇ ਭਾਰ ਸਹੀ ਨਾਂ ਪੈਣ ਦੇ ਕਾਰਣ ਉਹ ਪੂਰੀ ਤਰ੍ਹਾਂ ਨਾਲ ਘਿਸ ਚੁੱਕਾ ਸੀ।ਜਿਸ ਕਾਰਣ ਮਰੀਜ ਆਤਮਾ ਸਿੰਘ ਦੇ ਗੋਡੇ ਉਸ ਦਾ ਭਾਰ ਸੰਭਾਲਣ ਵਿੱਚ ਅਸਮਰਥ ਹੋ ਰਹੇ ਸਨ।ਜਾਂਚ ਦੇ ਬਾਅਦ ਸੱਜੇ ਗੋਡਾ ਬਦਲਣ ਦੇ ਕਰੀਬ 36 ਘੰਟਿਆਂ ਵਿੱਚ ਉਨ੍ਹਾਂ ਨੇ ਫਰਕ ਮਹਿਸੂਸ ਕੀਤਾ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਮਰੀਜਾਂ ਨੂੰ ਕਦੇ ਵੀ ਕਿਸੇ ਪ੍ਰਕਾਰ ਦੇ ਦਰਦ ਨੂੰ ਘੱਟ ਨਹੀ ਸਮਝਣਾ ਚਾਹੀਦਾ ਹੈ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media