Saturday, July 25, 2026

ਕਾਵਿ ਪੁਸਤਕ `ਜੰਗਲ ਦੇ ਨਾਲ-ਨਾਲ` `ਤੇ ਵਿਚਾਰ ਚਰਚਾ 2 ਦਸੰਬਰ ਨੂੰ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਜਨਵਾਦੀ ਲੇਖਕ ਸੰਘ ਵੱਲੋਂ ਸਾਹਿਤਕਾਰ ਬੇਦੀ ਲਾਲ ਸਿੰਘ ਯਾਦਗਾਰੀ ਕਮੇਟੀ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਲੇਖਕ ਪਾਠਕ ਮੰਚ, ਪੰਜਾਬੀ ਸਾਹਿਤ ਸੰਗਮ ਅਤੇ ਪੰਜਾਬੀ ਸਭਿਆਚਾਰ ਸੱਥ ਆਦਿ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਡਾ. ਦਰਿਆ ਦੀ ਨਵਪ੍ਰਕਾਸਿ਼ਤ ਕਾਵਿ ਪੁਸਤਕ “ਜੰਗਲ ਦੇ ਨਾਲ-ਨਾਲ” ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।
ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਦੇਵ ਦਰਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2 ਦਸੰਬਰ ਸ਼ਨੀਵਾਰ 11:00 ਵਜੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਣ ਵਾਲੇ ਇਸ ਸਾਤਿਹਕ ਸਮਾਗਮ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਇਕਬਾਲ ਕੌਰ ਸੌਂਧ ਅਤੇ ਡਾ. ਵਰਿਆਮ ਸਿੰਘ ਬੱਲ ਕਰਨਗੇ ਅਤੇ ਡਾ. ਮਨਜਿੰਦਰ ਸਿੰਘ, ਡਾ. ਆਤਮ ਰੰਧਾਵਾ ਅਤੇ ਡਾ. ਨਰੇਸ਼ ਚਰਚਾ ਅਧੀਨ ਪੁਸਤਕ ੳੱਪਰ ਪਰਚੇ ਪੜ੍ਹਨਗੇ ਜਦ ਕਿ ਡਾ. ਪਰਵੀਨ ਡਾ. ਬਲਜੀਤ ਰਿਆੜ, ਡਾ. ਗਰਪ੍ਰੀਤ ਸਿੱਧੂ ਅਤੇ ਮਲਵਿੰਦਰ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply