ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਾਲਮੀਕ ਭਾਈਚਾਰੇ ਦੇ ਸੀਨੀਅਰ ਆਗੂ ਐਸ.ਸੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਰਜਿੰਦਰ ਗੁੱਡੂ ਦੇ 8 ਮਹੀਨੇ ਪਹਿਲਾਂ ਹੋਏ ਬੇਵਕਤੀ ਦੇਹਾਂਤ ਅਤੇ ਭਾਈਚਾਰੇ ਦੇ ਰਾਸ਼ਟਰੀ ਸਹਿ ਸੰਚਾਲਕ ਅਤੇ ਨਗਰ ਨਿਗਮ ਲੁਧਿਆਣਾ ਦੇ ਫਾਇਰ ਮੁਲਾਜ਼ਮ ਲਛਮਣ ਦ੍ਰਾਵਿੜ ਦੀ ਪੰਜ ਮੰਜਿਲਾ ਬਿਲਡਿੰਗ ਥੱਲੇ ਦੱਬ ਕੇ ਹੋਏ ਦੇਹਾਂਤ ਅਤੇ ਰੂਪ ਚੰਦ ਰੂਪੀ ਦੇ ਦੇਹਾਂਤ ਨਾਲ ਭਾਈਚਾਰੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਗੁੱਡੂ ਅਤੇ ਦ੍ਰਾਵਿੜ ਹਮੇਸ਼ਾ ਹੀ ਭਾਈਚਾਰੇ ਦੇ ਤਰੱਕੀ ਲਈ ਸੰਘਰਸ਼ ਕਰਦੇ ਰਹੇ।ਇਹਨਾਂ ਗੱਲਾਂ ਦਾ ਪ੍ਰਗਟਾਵਾ ਸਵ. ਰਜਿੰਦਰ ਗੁੱਡੂ ਦੀ ਧਰਮ ਪਤਨੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦੇ ਐਮਡੀ ਰਜਿੰਦਰ ਕੌਰ ਪਾਇਲ ਨੇ ਬੀਤੇ ਦਿਨ ਵਾਲਮੀਕ ਭਾਈਚਾਰੇ, ਸਮਾਜਸੇਵੀ ਸੰਸਥਾਵਾਂ ਅਤੇ ਪ੍ਰਾਈਵੇਟ ਸਕੂਲ ਯੂਨੀਅਨ ਵੱਲੋਂ ਵਿਛੜੇ ਆਗੂਆਂ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਮੌਕੇ ਕੀਤਾ। ਉਹਨਾ ਕਿਹਾ ਕਿ ਦੋਨਾਂ ਹੀ ਆਗੂਆਂ ਦੀ ਸੋਚ ’ਤੇ ਡੱਟਵਾਂ ਪਹਿਰਾ ਦਿੱਤਾ ਜਾਏਗਾ।ਵਿਛੜੇ ਆਗੂਆਂ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸਮਰੱਥਕਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਫੁੱਲ ਭੇਂਟ ਕੀਤੇ ਗਏ।ਇਸ ਮੌਕੇ ਪ੍ਰਾਈਵੇਟ ਸਕੂਲ ਯੂਨੀਅਨ ਦੇ ਸੰਸਥਾਪਕ ਪ੍ਰਿੰਸੀਪਲ ਜਗਦੀਸ਼ ਘਈ, ਸ਼ਾਮ ਲਾਲ, ਅਨੀਤਾ ਸ਼ਰਮਾ, ਸਮਾਜ ਸੇਵੀ ਸੰਸਥਾਵਾਂ ਦੀ ਯੂਨੀਅਨ ਬੈਂਗੋ ਦੇ ਆਗੂ ਰਮਣੀਕ ਵਾਲੀਆ, ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀਰਭਾਨ, ਦੀਪਕ ਪਰੋਚਾ, ਪਵਨਪ੍ਰੀਤ ਪੋਨੀ ਜਿਲਾ ਵਾਈਸ ਪ੍ਰਧਾਨ, ਨਵੀਨ ਵਾਲਮੀਕ, ਸੋਨੂੰ, ਅਜਮੇਰ ਸਿੰਘ, ਆਦੀ ਧਰਮ ਸਮਾਜ ਦੇ ਆਗੂ ਜਸਪਾਲ ਸਿੰਘ, ਨਰੇਸ਼ ਕੁਮਾਰ, ਅਰੁਣ ਕੁਮਾਰ, ਰਵੀ ਮਲਕਟ, ਬਾਲ ਕ੍ਰਿਸ਼ਨ ਰੂਪੀ, ਰਘੁਵੀਰ ਰਵੀ ਜਿਲਾ ਪ੍ਰਧਾਨ ਭਾਵਾਧਸ, ਮੁਕੇਸ਼ ਸਾਰਵਾਨ, ਮੁਕੇਸ਼ ਗੋਹਰ, ਪਵਨ ਦ੍ਰਾਵਿੜ, ਮੰਗਤ ਰਾਮ ਸ਼ਹਿਰੀ ਪ੍ਰਧਾਨ ਭਾਵਾਧਸ, ਹਰੀ ਸਿੰਘ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media