Friday, September 25, 2026

ਟੀ.ਬੀ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ

PPN2911201719ਮਾਲੇਰਕੋਟਲਾ (ਸੰਦੌੜ), 29 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਕਿਰਨਜੋਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਅਤੇ ਡਾ. ਕਰਨੈਲ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਰਹਿਨੁਮਾਈ ਅਤੇ ਡਾ.ਵਿਕਾਸ ਧੀਰ ਜ਼ਿਲਾ ਟੀਬੀ ਅਫਸਰ ਸੰਗਰੂਰ ਦੀ ਯੋਗ ਅਗਵਾਈ ਹੇਠ ਟੀਬੀ ਜਾਗਰੂਕਤਾ ਸਬੰਧੀ ਇੱਕ ਸੈਮੀਨਾਰ ਸਬ-ਜੇਲ ਮਾਲੇਰਕੋਟਲਾ ਵਿਖੇ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ.ਐਮ.ਐਸ ਟਿਵਾਣਾ ਡਿਪਟੀ ਸੁਪਰਡੈਂਟ ਸਬ ਜੇਲ ਮਾਲੇਰਕੋਟਲਾ ਹਾਜ਼ਰ ਹੋਏ। ਇਸ ਮੌਕੇ ਜੇਲ ਦੇ ਸਮੂਹ ਕੈਦੀਆਂ ਨੂੰ ਟੀਬੀ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਦੋ ਹਫਤਿਆਂ ਤੋਂ ਜ਼ਿਆਦਾ ਖਾਂਸੀ ਵਾਲੇ 10 ਟੀਬੀ ਦੇ ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਵੀ ਲਏ ਗਏ ਇਸ ਵਿੱਚ ਵੀ.ਐਚ.ਏ.ਆਈ ਵੱਲੋਂ ਅਨਿਲ ਕੁਮਾਰ ਯਾਦਵ ਜ਼ਿਲਾ ਕੁਆਰਡੀਨੇਟਰ ਅਤੇ ਪ੍ਰਕਾਸ਼ ਚੰਦ ਸ਼ਰਮਾ ਪ੍ਰੋਗਰਾਮ ਅਫਸਰ ਵੀ.ਐਚ.ਏ.ਆਈ ਅਤੇ ਸਿਹਤ ਵਿਭਾਗ ਵੱਲੋਂ ਕੁਲਦੀਪ ਸਿੰਘ, ਰਣਜੀਤ ਸਿੰਘ ਫਰਮਾਸਿਸਟ, ਕੁਲਜੀਤ ਕੁਮਾਰ, ਮਲਕੀਤ ਸਿੰਘ, ਜਗਰੂਪ ਸਿੰਘ, ਹਰਬੰਸ ਸਿੰਘ (ਤਿੰਨੋਂ ਐਚ.ਸੀ) ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply