ਜੰਡਿਆਲਾ ਗੁਰੂ, 23 ਜੁਲਾਈ (ਹਰਿੰਦਰਪਾਲ ਸਿੰਘ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ +2 ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਸੀ.ਬੀ.ਐਸ.ਈ. ਦੀ 1% ਮੈਰਿਟ ਲਿਸਟ ਵਿੱਚ ਆਪਣਾ ਸਥਾਨ ਬਣਾਇਆ। ਉਸਨੇ 500 ਵਿਚੋਂ 478 ਅੰਕ ਪ੍ਰਾਪਤ ਕੀਤੇ ਅਤੇ 80,000 ਰੁਪਏ ਪ੍ਰਤੀ ੫ ਸਾਲ ਲਈ (੪ ਲੱਖ ਰੁਪਏ) ਦਾ ਐਵਾਰਡ ਪ੍ਰਾਪਤ ਕੀਤਾ।ਪਿਤਾ ਬਲਜਿੰਦਰ ਸਿੰਘ ਵਡਾਲਾ ਜੌਹਲ, ਮਾਤਾ ਮਲਕੀਅਤ ਕੌਰ ਜੋ ਕਿ ਦੋਵੇ ਹੀ ਵਾਹੀ ਤੇ ਘਰੇਲੂ ਕੰਮ ਕਰਦੇ ਹਨ।ਕਿਰਨਦੀਪ ਕੌਰ ਸਾਧਾਰਨ ਪਰਿਵਾਰ ਦੀ ਬਹੁਤ ਹੀ ਘੱਟ ਬੋਲਦੀ ਤੇ ਤੇਜ ਬੁੱਧੀ ਵਾਲੀ ਲੜਕੀ ਨੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ।ਕਿਰਨਦੀਪ ਕੌਰ ਆਪਣੀ ਇਸ ਕਾਮਯਾਬੀ ਲਈ ਸਕੂਲ ਦੇ ਸਟਾਫ ਅਤੇ ਖਾਸ ਤੌਰ ਤੇ ਆਪਣੇ ਪ੍ਰਿਸੀਪਲ ਮੰਗਲ ਸਿੰਘ ਕ੍ਰਿਸ਼ਨਪੁਰੀ ਨੂੰ ਆਪਣੀ ਪ੍ਰੇਰਨਾ ਮੰਨਦੀ ਹੈ, ਜਿਨ੍ਹਾਂ ਨੇ ਲਗਾਤਾਰ 12 ਸਾਲ ਉਸ ਦੀ ਸਹੀ ਅਗਵਾਈ ਕੀਤੀ ਹੈ।ਉਹਨਾਂ ਪਿੰਡ ਵਿੱਚ ਰਹਿੰਦਿਆਂ ਹੋਇਆ ਅਤੇ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਉਸਨੂੰ ਪੜ੍ਹਾਈ ਲਈ ਪ੍ਰੇਰਿਆ ਤੇ ਕਦੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ। ਇਸਦੀ ਕਾਮਯਾਬੀ ਉਤੇ ਸਕੂਲ ਦੇ ਸਟਾਫ, ਮੈਜਨਮੈਂਟ ਕਮੇਟੀ ਅਤੇ ਪ੍ਰਿੰਸੀਪਲ ਨੇ ਕਿਰਨਦੀਪ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰ: ਅਮਰਪ੍ਰੀਤ ਤੇ ਲੈਕਚਰਾਰ ਮੈਥ ਦੀਪਕਾ ਸੇਠੀ, ਮਮਤਾ ਅਰੋੜਾ, ਮੀਤਪਾਲ ਸਿੰਘ ਨੇ ਕਿਨਰਦੀਪ ਕੌਰ ਨੂੰ ਉਸਦੀ ਸ਼ਾਨਦਾਰ ਕਾਮਯਾਬੀ ਲਈ ਵਧਾਈ ਦਿੱਤੀ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਸਾਧੂ ਸਿੰਘ, ਮੈਨੇਜਰ ਅਮਨ ਝੰਡ ਤੇ ਸਕੱਤਰ ਡਾ. ਨਿਰਮਲ ਸਿੰਘ ਸਿੰਧੂ ਨੇ ਵਧਾਈ ਸੰਦੇਸ਼ ਵਿੱਚ ਸ਼ੁੱਭ ਕਾਮਨਾਵਾਂ ਦਿੱਤੀਆਂ। ਇਥੇ ਵਰਣਨਯੋਗ ਹੈ ਕਿ ਇਹ ਲੜਕੀ ਇੰਸਪੈਕਟਰ ਬਚਿੱਤਰ ਸਿੰਘ ਅਤੇ ਹਰਜੀਤ ਸਿੰਘ ਜੌਹਲ ਦੇ ਪਰਿਵਾਰ ਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …