ਸਮਰਾਲਾ, 2 ਦਸੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਖੇ ਸ਼ੇਰੇ ਪੰਜਾਬ ਗਰੇ ਹਾਊਂਡ ਕਲੱਬ ਸਮਰਾਲਾ ਵੱਲੋਂ ਦੋ ਰੋਜਾ ਸਲਾਨਾ ਕੁੱਤਿਆਂ ਦੀਆਂ ਦੌੜਾਂ ਸਵ: ਨਿਰਮਲ ਸਿੰਘ ਨਿੰਮਾ ਬਾਈ ਘਲੋਟੀ ਦੀ ਯਾਦ ਨੂੰ ਸਮਰਪਿਤ ਕਰਵਾਈਆਂ ਗਈਆਂ।ਜਿਸ ਵਿੱਚ ਪੰਜਾਬ ਭਰ ਦੇ ਕਰੀਬ 92 ਨਾਮੀਂ ਕੁੱਤਿਆਂ ਨੇ ਭਾਗ ਲਿਆ।ਇਸ ਖੇਡ ਮੇਲੇ ਦਾ ਉਦਘਾਟਨ ਕਰਨਬੀਰ ਸਿੰਘ ਢਿੱਲੋਂ ਯੂਥ ਆਗੂ ਦੁਆਰਾ ਕੀਤਾ ਗਿਆ। ਇਸ ਖੇਡ ਵਿੱਚ ਮੁੱਖ ਮਹਿਮਾਨ ਵਜੋਂ ਕਮਲਜੀਤ ਸਿੰਘ ਢਿੱਲੋਂ ਖਜਾਨਚੀ ਪੰਜਾਬ ਪ੍ਰਦੇਸ਼ ਕਾਂਗਰਸ, ਜਸਵਿੰਦਰ ਸਿੰਘ ਟਿਵਾਣਾ ਤਹਿਸੀਲਦਾਰ, ਅਮਰੀਕ ਸਿੰਘ ਰੋੜੀਆਂ ਚੇਅਰਮੈਨ, ਹਰਪ੍ਰੀਤ ਸਿੰਘ ਗਰੇਵਾਲ ਖੰਨਾ, ਹਰਕੇਸ਼ ਸਿੰਘ ਗੱਬਰ ਸੰਗਤਪੁਰਾ, ਅਮਰਵੀਰ ਸਿੰਘ ਗੁੰਮਟੀ, ਲਾਲੀ ਪਠਾਣਗੜ, ਭੋਲਾ ਕਸਬਾ, ਪਿ੍ਰਤਪਾਲ ਸਿੰਘ ਪੋਲਾ ਸਰਪੰਚ ਧਨੂੰਰ, ਦਰਸ਼ਨ ਸਿੰਘ ਮਾਣਕੀ ਕੋਚ, ਹਿੰਦ ਕੇਸਰੀ ਪਹਿਲਵਨ ਪਰਮਿੰਦਰ ਸਿੰਘ ਡੂਮਛੇੜੀ, ਦਵਿੰਦਰ ਸਿੰਘ ਸੋਹਾਣਾ, ਭੁਪਿੰਦਰ ਸਿੰਘ ਰਾਏਕੋਟ, ਰੁਪਿੰਦਰ ਸਿੰਘ ਨੀਲੋਂ, ਪਰਮਜੀਤ ਸਿੰਘ ਰਿਆੜ, ਕਰਨਬੀਰ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ।ਇਸ ਖੇਡ ਮੇਲੇ ਵਿੱਚ ਕੁੱਿਤਆਂ ਦੇ ਬਹੁਤ ਹੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।
ਅਖੀਰ ਵਿੱਚ ਰੁਪਿੰਦਰਜੀਤ ਸਿੰਘ ਰਿੰਪੀ ਸਮਰਾਲਾ ਦਾ ਕੁੱਤਾ ‘ਅਪੈਕਸ ਚਿੱਤਰਾ’ ਪਹਿਲੇ ਸਥਾਨ `ਤੇ ਰਿਹਾ ਅਤੇ ਪਹਿਲਾ ਇਨਾਮ ਮੋਟਰਸਾਈਕਲ ਜਿੱਤ ਕੇ ਆਪਣੇ ਮਾਲਕ ਦੀ ਝੋਲੀ ਵਿੱਚ ਪਾਇਆ।ਇਹ ਮੋਟਰਸਾਈਕਲ ਸਵ: ਗੁਰਜੀਤ ਸਿੰਘ ਕਸਬਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ।ਦੂਜੇ ਨੰਬਰ `ਤੇ ਮਿੰਟੂ ਬਰਾੜ ਫਰੈਂਡਜ਼ ਗਰੁੱਪ ਦੇ ਕੁੱਤੇ ਕਿੰਗ ਚਿਤਰਾ ਰਿਹਾ।ਜੋਨ ਚੌਹਾਨ ਫਰੀਡਮ ਗਰੁੱਪ ਦਾ ਕੁੱਤਾ ਮੋਰਕਲ ਕਾਲਾ ਤੀਜੇ ਸਥਾਨ `ਤੇ ਰਿਹਾ।ਅਮਰਜੀਤ ਰਸੀਨ ਨਿਊ ਮਾਲਵਾ ਦਾ ਕੁੱਤਾ ਚੌਥੇ ਸਥਾਨ `ਤੇ ਰਿਹਾ।ਪੰਜਵੇਂ ਸਥਾਨ `ਤੇ ਰੁਪਿੰਦਰਜੀਤ ਸਮਰਾਲਾ ਦਾ ‘ਰੈਂਬੋ ਚਿਤਰਾ’ ਰਿਹਾ। ਇਸ ਮੇਲੇ ਦੀ ਕੁਮੈਂਟਰੀ ਹਰਬੰਸ ਸਿੰਘ ਮਾਣਕੀ ਨੇ ਆਪਣੇ ਬਹੁਤ ਹੀ ਲੱਛੇਦਾਰ ਬੋਲਾਂ ਨਾਲ ਕਰਕੇ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ।
ਖੇਡ ਮੇਲੇ ਨੂੰ ਨੇਪਰੇ ਚਾੜਨ ਵਿੱਚ ਕਮੇਟੀ ਮੈਂਬਰ ਰੁਪਿੰਦਰਜੀਤ ਸਿੰਘ, ਬੋਨੀ ਗਿੱਲ, ਬਲਜੀਤ ਸਿੰਘ ਲੱਲ ਕਲਾਂ, ਸੋਨੀ ਹਵਾਸ, ਗੱਬਰ ਸੰਗਤਪੁਰਾ, ਬਹਾਦਰ ਸਿੰਘ ਬਲੀਏਵਾਲ, ਨੋਨੀ ਬਘੌਰ, ਬੰਸੀ ਮਾਣਕੀ, ਹਰਪ੍ਰੀਤ ਸਿੰਘ ਗਰੇਵਾਲ ਖੰਨਾ, ਹੈਪੀ ਰਾਜਗੜ, ਸਿਮਰਨ ਲੁਧਿਆਣਾ, ਅਜੀਤ ਸਿੰਘ ਧਨੌਲਾ, ਅਮਰਨਾਥ ਢਿੱਲਵਾਂ, ਹੈਪੀ ਸ਼ਾਦੀਪੁਰ, ਗੁਰਪ੍ਰੀਤ ਸਿੰਘ ਸਲੌਦੀ, ਹਰਭਜਨ ਸਿੰਘ, ਜੋਤ ਫਤਹਿਪੁਰ ਜੱਟਾਂ,ਰੋਡਾ ਮਹਿਮੂਦਪੁਰ, ਛਿੰਦਾ ਮਾਨ ਕੈਨੇਡਾ, ਹਰਪ੍ਰੀਤ ਰਾਜਗੜ, ਮੇਜਰ ਸਿੰਘ, ਮਿੱਠੂ ਬੌਂਦਲੀ, ਅਮਰਜੀਤ ਸਿੰਘ ਢਿੱਲੋਂ ਆਦਿ ਨੇ ਆਪਣਾ ਪੂਰਨ ਯੋਗਦਾਨ ਪਾਇਆ।ਜੱਜ ਦੀ ਭੂਮਿਕਾ ਜਸਵਿੰਦਰ ਸਿੰਘ ਟਿਵਾਣਾ ਨੇ ਨਿਭਾਈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media