Tuesday, March 24, 2026

ਗੋਗੋਆਣੀ ਨੇ ਖ਼ਾਲਸਾ ਸੀ: ਸੈਕੰ: ਸਕੂਲ (ਲੜਕੇ) ਅਤੇ ਨਾਗਪਾਲ ਨੇ ਗਰਲਜ਼ ਸਕੂਲ ਦੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) PPN0212201722ਅਤੇ ਪ੍ਰਿੰਸੀਪਲ ਪੁਨੀਤ ਨਾਗਪਾਲ ਨੂੰ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਯੁੱਕਤ ਕੀਤਾ ਗਿਆ ਹੈ, ਜਿੰਨਾਂ ਨੇ ਅੱਜ ਆਪੋ ਆਪਣੇ ਅਹੁੱਦਿਆਂ ਦਾ ਚਾਰਜ਼ ਸੰਭਾਲ ਲ਼ਿਆ।
ਇਸ ਮੌਕੇ ਗੱਲਬਾਤ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪ੍ਰਿੰਸੀਪਲ ਦੇ ਬਦਲਣ ਨਾਲ ਇਕ ਨਵੀਂ ਸੋਚ ਜਨਮ ਲੈਂਦੀ ਹੈ, ਇਸ ਲਈ ਵਿੱਦਿਅਕ ਸੰਸਥਾਵਾਂ ’ਚ ਨਿਸ਼ਚਿਤ ਸਮੇਂ ਅਨੁਸਾਰ ਸੰਸਥਾਵਾਂ ਨੂੰ ਹੋਰ ਉਚਾਈਆਂ ’ਤੇ ਲਿਜਾਣ ਲਈ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ।ਇਸ ਤੋਂ ਪਹਿਲਾਂ ਛੀਨਾ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੀ ਨਵੀਂ ਇਮਾਰਤ (ਬਲਾਕ-2) ਦਾ ਉਦਘਾਟਨ ਕੀਤਾ, ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਜੁਆਇੰਟ ਸਕੱਤਰ ਸੁਖਦੇਵ ਸਿੰਘ ਅਬਦਾਲ, ਸਰਦੂਲ ਸਿੰਘ ਮੰਨਨ, ਮੈਂਬਰ ਸੰਤੋਖ ਸਿੰਘ ਸੇਠੀ, ਗੁਰਮਹਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।ਛੀਨਾ ਨੇ ਨਵਨਿਯੁੱਕਤ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਅਹੁੱਦੇ ’ਤੇ ਬਿਰਾਜਮਾਨ ਕਰਨ ਉਪਰੰਤ ਆਪਣੇ ਭਾਸ਼ਣ ’ਚ ਸਕੂਲ ਦੇ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਜੋ ਕਿ ਸੰਨ 2007 ’ਚ ਸੇਵਾਮੁਕਤ ਹੋਣ ਉਪਰੰਤ ਸੇਵਾਵਾਂ ਨਿਭਾਅ ਰਹੇ ਸਨ, ਦੀਆਂ ਸਕੂਲ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਦੇ ਕਾਰਜਕਾਲ ’ਚ ਕੀਤੇ ਹੋਰ ਵਾਧੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ 24 ਸਾਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ।PPN0212201723
ਇਸ ਤੋਂ ਬਾਅਦ ਛੀਨਾ ਨੇ ਗਰਲਜ਼ ਸਕੂਲ ਵਿਖੇ ਪੁਨੀਤ ਨਾਗਪਾਲ ਨੂੰ ਪ੍ਰਿੰਸੀਪਲ ਦੇ ਅਹੁਦੇ ’ਤੇ ਬਿਰਾਜਮਾਨ ਕਰਵਾਉਣ ਉਪਰੰਤ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਨੂੰ ਵਿਦਾਇਗੀ ਦਿੰਦਿਆ ਸਕੂਲ ਦੀ ਉਨਤੀ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ।ਇਸ ਮੌਕੇ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੰਗੂ ਅਤੇ ਸ੍ਰੀਮਤੀ ਬਿੰਦਰਾ ਦੀਆਂ ਸਕੂਲ ਅਤੇ ਮੈਨੇਜ਼ਮੈਂਟ ਪ੍ਰਤੀ ਨਿਭਾਈਆਂ ਸੇਵਾਵਾਂ ਅਨਮੋਲ ਹਨ, ਜੋ ਕਦੇ ਭੁਲਾਈਆਂ ਨਾ ਜਾ ਸਕਦੀਆਂ। ਸਮਾਰੋਹ ਮੌਕੇ ਨਵਨਿਯੁਕਤ ਪ੍ਰਿੰਸੀਪਲ ਡਾ. ਗੋਗੋਆਣੀ ਅਤੇ ਪ੍ਰਿੰ: ਨਾਗਪਾਲ ਨੇ ਆਪਣੇ-ਆਪਣੇ ਭਾਸ਼ਣ ’ਚ ਛੀਨਾ ਦਾ ਧੰਨਵਾਦ ਕਰਦਿਆਂ ਮੈਨੇਜ਼ਮੈਂਟ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਦਾ ਵਚਨ ਦਿੱਤਾ ਅਤੇ ਕਿਹਾ ਕਿ ਮੈਨੇਜ਼ਮੈਂਟ ਨੇ ਉਨ੍ਹਾਂ ’ਤੇ ਸਕੂਲ ’ਚ ਸੇਵਾਵਾਂ ਨਿਭਾਉਣ ਦੀ ਆਸ ਜਾਹਿਰ ਕੀਤੀ ਹੈ, ਉਸ ਲਈ ਉਹ ਜਦੋਂ-ਜਹਿਦ ਕਰਦੇ ਹੋਏ ਯਤਨਸ਼ੀਲ ਰਹਿਣਗੇ।ਇਸ ਮੌਕੇ ਦੋਹਾਂ ਸਕੂਲਾਂ ਦੇ ਅਧਿਆਪਕ ਸਟਾਫ਼ ਤੇ ਹੋਰ ਅਹੁਦੇਦਾਰ ਵੀ ਮੌਜ਼ੂਦ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …