ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਵਲੋਂ ਪਿੰਡ ਜੋਗਾਨੰਦ ਵਿਖੇ ਇੱਕ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਕੀਤਾ ਗਿਆ।ਉਨਾਂ ਨੇ ਦੱਸਿਆ ਕਿ ਹਰ ਬੁੱਧਵਾਰ ਤੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਇਥੇ ਇਕ ਵਕੀਲ ਤੇ ਇਕ ਪੈਰਾ ਲੀਗਲ ਵਲੰਟੀਅਰ ਆਪਣੀ ਡਿਊਟੀ ਦੇਣਗੇ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਉਹਨਾਂ ਦੀ ਕਾਨੂੰਨੀ ਸਹਾਇਤਾ ਕਰਨਗੇ। ਜ਼ਿਲਾ ਤੇ ਸੈਸ਼ਨ ਜੱਜ ਸਾਹਿਬ ਨੇ ਦੱਸਿਆ ਕਿ ਇਸ ਲੀਗਲ ਏਡ ਕਲੀਨਿਕ ਨੂੰ ਸਥਾਪਿਤ ਕਰਨ ਦਾ ਉਦੇਸ਼ ਹੈ ਕਿ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ, ਮੁਫਤ ਕਾਨੂੰਨੀ ਸਲਾਹ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਲੋਕ ਆਦਲਤਾਂ, ਮੀਡੀਏਸ਼ਨ ਰਾਹੀਂ ਝਗੜੇ ਨਿਪਟਾਉਣ ਦੀ ਤਕਨੀਕ ਬਾਰੇ ਜਾਗਰੂਕ ਹੋ ਸਕਣ।ਉਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਹਰੇਕ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਵਿੱਚ ਇੱਕ ਵਕੀਲ ਅਤੇ ਇੱਕ ਪੈਰਾ ਲੀਗਲ ਵਲੰਟੀਅਰ ਦੀ ਡਿਉਟੀ ਲਗਾਈ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਸੰਗਤ ਕਲਾਂ ਅਤੇ ਹੋਰ ਵੀ ਢੁੱਕਵੀਆਂ ਥਾਵਾਂ `ਤੇ ਵੀ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ।ਪੀ.ਆਰ.ਟੀ.ਸੀ ਵਲੋਂ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਜੋ ਕਿ ਬਠਿੰਡਾ ਤੋਂ ਚੱਲ ਕੇ ਜੋਗਾਨੰਦ ਵਿਚ ਦੀ ਹੋ ਕੇ ਕੇਂਦਰੀ ਜੇਲ ਬਠਿੰਡਾ ਜਾਵੇਗੀ।ਇਸੇ ਤਰਾਂ ਉਹੀ ਬੱਸ ਕੇਂਦਰੀ ਜੇਲ ਤੋਂ ਬਠਿੰਡਾ ਵਿਖੇ ਆਵੇਗੀ।ਉਨਾਂ ਨੇ ਦੱਸਿਆ ਕਿ ਜਿਹੜੀਆਂ ਦਰਖਾਸਤਾਂ ਲੀਗਲ ਏਡ ਕਲੀਨਿਕ ਵਿਚ ਭਰੀਆਂ ਜਾਂਦੀਆਂ ਹਨ।ਉਹ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਭੇਜ ਦਿੱਤੀਆਂ ਜਾਂਦੀਆਂ ਹਨ।ਉਹਨਾਂ ਦਰਖਾਸਤਾਂ ਨੂੰ ਵਾਚਣ ਬਾਅਦ ਉਹਨਾਂ ਦੇ ਕੇਸ ਦੀ ਪੈਰਵੀ ਲਈ ਬਣਦੀ ਕਾਨੂੰਨੀ ਸਹਾਇਤਾ ਮੁਹਇਆ ਕਰਵਾਈ ਜਾਂਦੀ ਹੈ।ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੁੱਖ ਕੰਮ ਲੋਕਾਂ ਦੇ ਆਪਸੀ ਝਗੜਿਆਂ ਦਾ ਸੁਲਾਹ ਸਮਝੋਤੇ ਰਾਹੀਂ ਨਿਪਟਾਰਾ ਕਰਨਾ ਹੈ।ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ (ਮੋਹਾਲੀ) ਦੇ ਟੋਲ ਫ੍ਰੀ ਨੰ. 1968 ਹੈ।ਜਿਸ ਉਪਰ ਕੋਈ ਵੀ ਮੁਫ਼ਤ ਕਾਨੂੰਨੀ ਸਹਾਇਤਾ/ਸਲਾਹ ਲੈ ਸਕਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media