ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਪਰ ਜਦੋਂ ਦਾ ਬਾਦਲ ਪਰਿਵਾਰ ਕਾਬਜ਼ ਹੋਇਆ ਹ,ੈ ਉਸ ਸਮੇਂ ਤੋਂ ਇਹ ਸੰਸਥਾ ਸਿੱਖ ਪੰਥ ਦੇ ਭਲੇ ਦਾ ਕੋਈ ਕੰਮ ਨਹੀ ਕਰ ਸਕੀ।ਸਗੋਂ ਉਲਟਾ ਸਿੱਖ ਪੰਥ ਨੂੰ ਢਾਹ ਲਗਾਉਣ ਦਾ ਹੀ ਕੰਮ ਕਰ ਰਹੀ ਹੈ।ਅਰਬਾਂ-ਖਰਬਾਂ ‘ਚ ਸੰਗਤਾਂ ਦੇ ਦਸਵੰਧ ਨੂੰ ਬਾਦਲਾਂ ਨੇ ਆਪਣੀ ਸਿਆਸਤ ਚਮਕਾਉਣ ਲਈ ਖੇਹ ਖਰਾਬ ਕੀਤਾ ਹੈ।ਬਾਦਲਾਂ ਨੇ ਮਹਾਨ ਸੰਸਥਾ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਭੋਗ ਪਾ ਕੇ ਇਸ ਸੰਸਥਾ ਦੀਆਂ ਅੰਤਿਮ ਕਿਰਿਆਵਾਂ ਕਰ ਦਿੱਤੀਆਂ ਹਨ ਅਤੇ ਹੁਣ ਸੌਦਾ ਅਸਾਧ ਵਰਗੇ ਕਾਤਲ ਤੇ ਕੁਕਰਮੀ ਕੋਲੋਂ ਵੋਟਾਂ ਦੀ ਭੀਖ ਮੰਗਣ ਵਾਲੇ ਗੋਬਿੰਦ ਸਿੰਘ ਲੌਗੋਵਾਲ ਨੂੰ ਇਸ ਮਹਾਨ ਸੰਸਥਾ ਦਾ ਪ੍ਰਧਾਨ ਬਣਾ ਕੇ ਇਸ ਦਾ ਸੋਹਿਲਾ ਪੜ ਦਿੱਤਾ ਹੈ।ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬਤ ਖਾਲਸਾ ਵਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨਾਲ ਕਰਦਿਆਂ ਕਿਹਾ ਕਿ ਕੁੱਝ ਵੋਟਾਂ ਖਾਤਰ ਸਿੱਖ ਪ੍ਰਭੂਸੱਤਾ ਦੇ ਕੇਂਦਰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਪਿੱਠ ਦੇ ਕੇ ਬਲਾਤਕਾਰੀ ਸੌਦਾ ਅਸਾਧ ਅੱਗੇ ਗੋਡੇ ਟੇਕਣ ਵਾਲੇ ਲੌਗੋਵਾਲ ਕੋਲੋਂ ਸਿੱਖ ਪੰਥ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ।ਜਥੇਦਾਰ ਦਾਦੂਵਾਲ ਨੇ ਕਿਹਾ ਕੇ ਲੌਗੋਵਾਲ ਸੌਦਾ ਅਸਾਧ ਦੇ ਮਸਲੇ ਵਿੱਚ ਦੋਸ਼ੀ ਹੈ। ਪੰਥ ਵਲੋਂ ਰੱਦ ਕੀਤੇ ਜਥੇਦਾਰ ਉਸ ਦੀ ਪੰਥ ਵਿੱਚ ਵਾਪਸੀ ਨਹੀ ਕਰ ਸਕਦੇ ਕਿਉਂਕਿ ਉਹ ਤਾਂ ਸਿੱਖ ਪ੍ਰੰਪਰਾਵਾਂ ਦੇ ਕਾਤਲ ਪਖੰਡੀ ਗੁਰਮੀਤ ਰਾਮ ਰਹੀਮ ਨੂੰ ਮਾਫੀਨਾਮਾ ਜਾਰੀ ਕਰਨ ਦੇ ਖੁੱਦ ਦੋਸ਼ੀ ਹਨ।ਸਰਬਤ ਖਾਲਸਾ ਜਥੇਦਾਰਾਂ ਵਲੋਂ ਗੋਬਿੰਦ ਸਿੰਘ ਲੌਗੋਂਵਾਲ ਦੇ ਰਾਜਨੀਤਕ ਬਾਈਕਾਟ ਦਾ ਸਿੱਖ ਪੰਥ ਨੂੰ ਆਦੇਸ਼ ਜ਼ਾਰੀ ਕੀਤਾ ਗਿਆ ਹੈ।ਜਿਸ `ਤੇ ਸਮੱਚਾ ਸਿੱਖ ਪੰਥ ਪਹਿਰਾ ਦੇਵੇ ਅਤੇ ਇੰਨਾਂ ਲੋਕਾਂ ਕੋਲੋਂ ਆਪਣੀ ਮਹਾਨ ਸੰਸਥਾ ਅਜ਼ਾਦ ਕਰਾਉਣ ਲਈ ਹੰਭਲਾ ਮਾਰੇ।ਉਨਾਂ ਕਿਹਾ ਕੇ ਲੌਗੋਵਾਲ ਨੂੰ ਪ੍ਰਧਾਨ ਬਣਾਏ ਜਾਣ `ਤੇ ਡੇਰਾ ਸਿਰਸਾ ਪ੍ਰੇਮੀਆਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਸਾਡਾ ਡੇਰਾ ਭਾਈ ਸਿੱਖਾਂ ਦੀ ਮਹਾਨ ਸੰਸਥਾ ਦਾ ਪ੍ਰਧਾਨ ਬਣ ਗਿਆ ਹੈ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੋਈ ਵੀ ਸੱਚਾ ਸਿੱਖ ਲੌਗੋਵਾਲ ਨੂੰ ਇਸ ਮਹਾਨ ਸੰਸਥਾ ਦਾ ਪ੍ਰਧਾਨ ਪ੍ਰਵਾਨ ਨਹੀ ਕਰੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media