Tuesday, November 17, 2026

ਹੱਡੀਆਂ ਅਤੇ ਅੱਖਾਂ ਦੇ ਚੈਕਅਪ ਕੈਂਪ ਵਿੱਚ 237 ਮਰੀਜ਼ਾਂ ਦੀ ਮੁਫਤ ਜਾਂਚ

PPN0312201713ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਪਤਾ ਹਸਪਤਾਲ ਵਲੋਂ ਇੱਕ ਦਿਨਾਂ ਮੁਫਤ ਹੱਡੀਆਂ ਅਤੇ ਅੱਖਾਂ ਦਾ ਚੈਕਅਪ ਕੈਂਪ 2-3 ਦਸੰਬਰ ਨੂੰ ਹਸਪਤਾਲ ਵਿੱਚ ਲਗਾਇਆ ਗਿਆ।ਕੈਂਪ ਵਿੱਚ 237 ਤੋਂ ਜਿਆਦਾ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਵੱਲੋਂ ਮਰੀਜਾਂ ਦਾ ਖਾਸ ਚੈਕਅਪ ਦੌਰਾਨ ਡਾਕਟਰੀ ਸਲਾਹ ਅਤੇ ਫੀਜ਼ਿਓਥੈਰੇਪੀ ਸਲਾਹ ਮੁਫਤ ਦਿੱਤੀ ਗਈ।ਉਥੇ ਹੀ ਅੱਖਾਂ ਦੀ ਜਾਂਚ ਮਾਹਿਰ ਡਾ. ਪਾਰੂਲ ਗੁਪਤਾ ਵੱਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੰਪਿਊਟਰਾਈਜ਼ਡ ਮਸ਼ੀਨਾਂ ਦੇ ਨਾਲ ਕੀਤੀ ਗਈ। ਉਥੇ ਹੀ ਸਫੇਦ ਅਤੇ ਕਾਲੇ ਮੋਤੀਏ ਤੋਂ ਗ੍ਰਸਤ ਮਰੀਜਾਂ ਦੀ ਵੀ ਵਿਸ਼ੇਸ ਜਾਂਚ ਦੇ ਬਾਅਦ ਬਿਨ੍ਹਾਂ ਟਾਂਕੇ ਦੇ ਆਪਰੇਸ਼ਨ ਲਈ ਸਲਾਹ ਦਿੱਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਕੈਂਪ ਦੌਰਾਨ ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਕੈਂਪ ਵਿੱਚ ਜਿਆਦਾਤਰ ਗੋਡਿਆਂ ਦੇ ਮਰੀਜ਼ਾਂ ਨੂੰ ਸੈਰ ਕਰਨ ਦੀ ਸਲਾਹ ਅਤੇ ਸਰੀਰਕ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

Check Also

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …

Leave a Reply