Monday, September 7, 2026

ਸ਼ਹੀਦ ਕਰਮ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਨਰੂਆਣਾ ਵਿਖੇ ਲੱਗਿਆ ਵਿਗਿਆਨ ਮੇਲਾ

ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਨਰੂਆਣਾ (ਬਠਿੰਡਾ) ਦੇ ਸ਼ਹੀਦ ਕਰਮ ਸਿੰਘ ਸਰਕਾਰੀ ਸੀਨੀਅਰ PPN0412201706ਸੈਕੰਡਰੀ ਸਕੂਲ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਵਿਗਿਆਨਕ ਮੇਲਾ ਲਗਾਇਆ ਗਿਆ।ਇਸ ਮੇਲੇ ਵਿੱਚ 6ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਗਿਆਨਕ ਵਿਸ਼ੇ ਨਾਲ ਸਬੰਧਤ ਕਿਰਿਆਵਾਂ, ਮਾਡਲ, ਚਾਰਟ ਆਦਿਕ ਲਗਭਗ 40 ਮਾਡਲ ਪੇਸ਼ ਕੀਤੇ ਗਏ।ਵਿਦਿਆਰਥੀਆਂ ਨੇ ਆਪੋ ਆਪਣੀਆਂ ਕਿਰਿਆਵਾਂ ਰਾਹੀਂ ਪਿੰਡ ਵਾਸੀਆਂ ਨੂੰ ਭਰਪੂਰ ਅਤੇ ਰੌਚਕ ਜਾਣਕਾਰੀ ਦਿੱਤੀ।ਗ੍ਰਾਮ ਸਰਪੰਚ ਸ਼੍ਰੀਮਤੀ ਸੁਖਦੇਵ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਧੂ ਨੇ ਰਿੱਬਨ ਕੱਟ ਕੇ ਮੇਲੇ ਦਾ ਉਦਘਾਟਨ ਕੀਤਾ।ਮੇਲੇ ਦੀ ਤਿਆਰੀ ਵਿੱਚ ਅਮਨਪ੍ਰੀਤ ਸਿੰਘ ਬਰਾੜ ਸਾਇੰਸ ਅਧਿਆਪਕ, ਰਾਜਿੰਦਰ ਸਿੱਧੂ ਸਾਇੰਸ ਅਧਿਆਪਕਾ, ਸਿਮਰਨ ਸਰਾਂ ਹਿੰਦੀ ਮਿਸਟ੍ਰੈਸ ਅਤੇ ਸਰਜੀਵਨ ਰਾਣੀ ਐਸ.ਐਲ.ਏ ਨੇ ਵਿਸ਼ੇਸ਼ ਯੋਗਦਾਨ ਦਿੱਤਾ।ਵਿਗਿਆਨਿਕ ਕਿਰਿਆਵਾਂ ਰਾਹੀਂ ਜਾਦੂ ਇਸ ਮੇਲੇ ਦੀ ਖਿੱਚ ਦਾ ਕੇਂਦਰ ਬਿੰਦੂ ਰਹੇ।ਮੇਲੇ ਵਿੱਚ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਕਲੱਬ ਪ੍ਰਧਾਨ ਨੇ ਆਪਣੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕਰਕੇ ਬੱਚਿਆਂ ਦਾ ਮਨੋਬਲ ਨੂੰ ਹੋਰ ਉਤਸ਼ਾਹਤ ਕੀਤਾ। ਸਕੂਲ ਦੇ ਸਮੂਹ ਸਟਾਫ ਨੇ ਇਸ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਆਖਰ ਵਿੱਚ ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਧੂ ਨੇ ਸਾਰੇ ਪਤਵੰਤਿਆਂ, ਮੇਲੇ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply