ਸੰਦੌੜ, 4 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਣ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਵਣ ਅਫਸਰ ਮੈਡਮ ਮੋਨਿਕਾ ਦੇਣੀ ਯਾਦਵ ਅਤੇ ਦਲਜੀਤ ਸਿੰਘ
ਡੀ.ਐਫ.ਓ ਵਿਸਥਾਰ ਬਠਿੰਡਾ ਦੀ ਅਗਵਾਈ ਦੇ ਵਿੱਚ ਕਸਬਾ ਸੰਦੌੜ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਸਬ ਮਿਸ਼ਨ ਫਾਰ ਐਗਰੋਫਾਰੈਸਟਰੀ ਸਕੀਮ ਅਧੀਨ ਕਿਸਾਨਾਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਬਲਾਕ ਅਫਸਰ ਵਿਸਥਾਰ ਜਗਸੀਰ ਸਿੰਘ ਸੰਗਰੂਰ ਅਤੇ ਵਣ ਰੇਂਜ ਅਫਸਰ ਛੱਜੂ ਰਾਮ ਸੰਜਰ ਨੇ ਕਿਹਾ ਕਿ ਇਸ ਸ਼ਕੀਮ ਤਹਿਤ ਕਿਸਾਨ ਵੱਧ ਤੋਂ ਵੱਧ ਦਰੱਖਤ ਲਗਾ ਕੇ ਵਿੱਤੀ ਲਾਭ ਲੈ ਸਕਦੇ ਹਨ।ਉੇਹਨਾਂ ਦੱਸਿਆ ਕਿ ਕਿਸਾਨਾਂ ਨੂੰ 35 ਰੁਪਏ ਸਬਸਿਡੀ ਦਿੱਤੀ ਜਾਵੇਗੀ ਅਤੇ ਦਰੱਖਤਾਂ `ਤੇ ਪੂਰੀ ਮਾਲਕੀ ਕਿਸਾਨਾਂ ਦੀ ਹੀ ਹੋਵੇਗੀ।ਉਹਨਾਂ ਦੱਸਿਆ ਕਿ ਇਹ ਰਕਮ ਚਾਰ ਸਾਲਾਂ ਵਿੱਚ ਪੜਾਅਵਾਰ ਦਿੱਤੀ ਜਾਵੇਗੀ।ਉਹਨਾਂ ਅਪੀਲ ਕੀਤੀ ਕਿ ਕਿਸਾਨ ਵੱਧ ਤੋਂ ਵੱਧ ਇਸ ਸ਼ਕੀਮ ਦਾ ਲਾਭ ਲੈਣ ਅਤੇ ਵਾਤਾਵਰਣ ਸੰਭਾਲ ਦੇ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਮਲਕੀਤ ਸਿੰਘ, ਗੁਰਦੀਪ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ, ਕਰਮਜੀਤ ਸਿੰਘ ਅਤੇ ਬਲਾਕ ਅਫਸਰ ਰਮਨਦੀਪ ਸਿੰਘ ਸਮੇਤ ਕਿਸਾਨ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media