ਬਠਿੰਡਾ, 7 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ: ਐਚ.ਐਨ. ਸਿੰਘ ਦੀ ਦੇਖਰੇਖ ਹੇਠ ਜਾਗਰੂਕਤਾ ਪੰਦਰਵਾੜਾ ਚਲਾਇਆ ਗਿਆ।ਇਸ ਜਾਗਰੂਕਤਾ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ, ਆਰ.ਐਮ.ਪੀ ਅਤੇ ਸਮੂੱਚੇ ਸਟਾਫ ਨਾਲ ਮੀਟਿੰਗਾਂ ਕੀਤੀਆਂ ਗਈਆ।28 ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਦੌਰਾਨ 49 ਵਿਅਕਤੀਆਂ ਦੇ ਚੀਰਾ ਰਹਿਤ ਨਸਬੰਦੀ ਅਪ੍ਰੇਸ਼ਨ ਕੀਤੇ ਗਏ।ਡਾ. ਐਚ.ਐਨ ਸਿੰਘ ਨੇ ਦੱਸਿਆ ਕਿ ਨਸਬੰਦੀ ਅਪਰੇਸ਼ਨ ਆਦਮੀਆਂ ਲਈ ਸੁਰੱਖਿਅਤ ਤੇ ਭਰੋਸੇਯੋਗ ਗਰਭ ਨਿਰੋਧਕ ਤਰੀਕਾ ਹੈ।ਇਹ ਇਕ ਬਹੁਤ ਹੀ ਮਾਮੂਲੀ ਅਪਰੇਸ਼ਨ ਦੀ ਵਿਧੀ ਹੈ, ਜਿਸ ਲਈ 10 ਤੋਂ 15 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ।ਚੀਰਾ ਰਹਿਤ ਨਸਬੰਦੀ ਵਧੀਆ ਤੇ ਸੁਧਰੀ ਹੋਈ ਨਸਬੰਦੀ ਕਰਨ ਦੀ ਵਿਧੀ ਹੈ।ਜੋ ਕਿ ਥੋੜੀ ਦੇਰ ਤੋਂ ਭਾਰਤ ਵਿੱਚ ਸ਼ੁਰੂ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਇਹ ਬਿਨ੍ਹਾਂ ਚੀਰੇ ਤੇ ਟਾਂਕੇ ਦਾ ਤਰੀਕਾ ਹੈ ਅਤੇ ਆਦਮੀ ਦੀ ਨਸ ਤੱਕ ਛੋਟੇ ਛੇਦ ਰਾਹੀਂ ਪਹੁੰਚਿਆ ਜਾਂਦਾ ਹੈ।ਇਸ ਤਰੀਕੇ ਰਾਹੀਂ ਕੇਸ ਦੇ ਗੁੰਝਲਦਾਰ ਹੋਣ ਦੇ ਘੱਟ ਮੌਕੇ ਹਨ।ਇਸ ਦਾ ਆਦਮੀ ਦੀ ਮਰਦਾਨਗੀ ਤੇ ਕੌਈ ਬੁਰਾ ਅਸਰ ਨਹੀਂ ਪੈਂਦਾ।ਇਹ ਸਥਾਈ ਤੌਰ ਤੇ ਸੁਰੱਖਿਅਤ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ।ਉਹਨਾਂ ਕਿਹਾ ਕਿ ਸਮਾਜ ਵਿੱਚ ਫੈਲਾਈਆਂ ਗਲਤ ਫਹਿਮੀਆਂ ਨੂੰ ਦਰਕਿਨਾਰ ਕਰਦੇ ਹੋਏ ਵਿਅਕਤੀਆਂ ਨੂੰ ਇਸ ਵਿਧੀ ਵਿੱਚ ਵੱਧ ਤੋਂ ਵੱਧ ਭਾਗੇਦਾਰੀ ਕਰਨੀ ਚਾਹੀਦੀ ਹੈ।ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਵਨਜੀਤ ਕੌਰ ਬਰਾੜ ਨੇ ਕਿਹਾ ਕਿ ਪਰਿਵਾਰ ਨੂੰ ਸੀਮਤ ਕਰਨ ਲਈ ਪ੍ਰੀਵਾਰ ਨਿਯੋਜਨ ਪ੍ਰੋਗਰਾਮ ਵਿੱਚ ਮਰਦਾਂ ਦੀ ਭਾਗੀਦਾਰੀ ਬਹੁਤ ਹੀ ਘੱਟ ਹੈ।ਔਰਤ ਹੀ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ ਅਤੇ ਗਰੀਬ ਪ੍ਰੀਵਾਰਾਂ ਵਿੱਚ ਬਰਾਬਰ ਕੰਮ ਕਰਕੇ ਘਰ ਨੂੰ ਵੀ ਚਲਾਉਂਦੀ ਹੈ।ਪਰਿਵਾਰ ਨੂੰ ਸੀਮਤ ਕਰਨ ਲਈ ਪੱਕਾ ਸਾਧਨ ਅਪਣਾਉਣ ਦੀ ਜੁੰਮੇਵਾਰੀ ਵੀ ਔਰਤ ਨੂੰ ਹੀ ਦਿੱਤੀ ਜਾਂਦੀ ਹੈ।ਉਨ੍ਹਾ ਕਿਹਾ ਕਿ ਚੀਰਾ ਰਹਿਤ ਨਸਬੰਦੀ ਨੂੰ ਉਤਸ਼ਾਹਤ ਕਰਨ ਲਈ ਮਰਦਾਂ ਦੀ ਭਾਗਦਾਰੀ ਬੜੀ ਜਰੂਰੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media