Saturday, October 10, 2026

ਖਿਡਾਰਣਾਂ ਨੇ ਅੰਤਰ ਕਾਲਜ ਵੁਸ਼ੁੂ ਚੈਂਪੀਅਨਸ਼ਿਪ ਜਿੱਤ ਕੇ ਰਾਜਿੰਦਰਾ ਕਾਲਜ ਦੀ ਝੋਲੀ ਪਾਈ

PPN00712201703ਬਠਿੰਡਾ, 7 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਰਬਤ ਦੇ ਭਲੇ ਲਈ ਕਰਵਾਇਆ ਬੁਢਲਾਡਾ ਵਿਖੇ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਲੜਕੀਆਂ ਦੀ ਟੀਮ ਨੇ ਕੰਵਲਜੀਤ ਕੌਰ ਬੀ.ਏ ਭਾਗ ਤੀਜਾ ਦੀ ਕਪਤਾਨੀ ਵਿਚ 4 ਸੋਨ ਤਗਮਿਆਂ ਨਾਲ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦੀ ਝੋਲੀ ਪਾਈ ਹੈ।ਕੰਵਲਜੀਤ ਕੌਰ ਨੇ 45 ਕਿਲੋ ਭਾਰ ਵਰਗ ’ਚ ਅਤੇ ਅੰਕਿਤਾ ਬੀ.ਕਾਮ ਭਾਗ-1, ਕੋਮਲ ਰਾਣੀ ਅਤੇ ਇਸ਼ਰਾਵਤੀ ਬੀ.ਏ ਭਾਗ-ਪਹਿਲਾ ਨੇ ਵੁਸ਼ੂ (ਤਾਲੂ) ’ਚ ਸੋਨ ਤਗਮੇ ਜਿੱਤੇ ਹਨ।ਬੀ.ਏ ਭਾਗ-2 ਦੇ ਗਗਨਦੀਪ ਨੇ 80-85 ਭਾਰ ਵਰਗ ਅਤੇ ਅਜਮੇਰ ਸਿੰਘ ਨੇ 90 ਪਲੱਸ ਭਾਰ ਵਰਗ ਵਿਚ ਕਾਂਸੀ ਦੇ ਤਗਮੇ ਜਿੱਤ ਕੇ ਰਾਜਿੰਦਰਾ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਪ੍ਰੋ. ਜਯੋਤੀ ਪ੍ਰਕਾਸ਼ ਨੇ ਚੈਪੀਅਨਸ਼ਿਪ ਦੀ ਜਿੱਤ ’ਤੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ, ਪ੍ਰੋ. ਜਗਜੀਵਨ ਕੌਰ, ਜ਼ਿਲ੍ਹਾ ਵੁਸ਼ੂ ਕੋਚ ਪ੍ਰ੍ਰਦੀਪ ਸ਼ਰਮਾ ਤੇ ਸਮੂਹ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਹੈ। ਵਾਈਸ ਪ੍ਰਿੰਸੀਪਲ ਪ੍ਰੋ. ਕਮਲੇਸ਼ ਰਾਣੀ, ਅੰਗਰੇਜੀ ਵਿਭਾਗ ਦੇ ਮੁਖੀ ਪ੍ਰੋ. ਜਯੋਤਸਨਾ ਸਿੰਗਲਾ, ਡਾ: ਰਾਜ ਕੁਮਾਰ, ਪ੍ਰੋ. ਪਰਮਦੀਪ ਕੌਰ,  ਪ੍ਰੋ. ਗੁਰਸ਼ਰਨ ਕੌਰ, ਪ੍ਰੋ. ਬਲਵੀਰ ਕੌਰ ਅਤੇ ਵਰਿੰਦਰ ਕੌਰ, ਸ਼ਮਸ਼ੇਰ ਸਿੰਘ ਅਤੇ ਆਰਚਰੀ ਕੋਚ ਪਵਨਦੀਪ ਸਿੰਘ ਅਤੇ ਜਿੰਮ ਇੰਸਟਰੱਕਟਰ ਦਵਿੰਦਰ ਸਿੰਘ ਨੇ ਜੇਤੂ ਟੀਮ ਦਾ ਕਾਲਜ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply