Saturday, October 3, 2026

ਨਸ਼ੇੜੀ ਬਾਪ ਹੱਥੋਂ ਗਲਾ ਘੁੱਟਣ ਕਾਰਣ ਹਸਪਤਾਲ ਦਾਖਲ ਦੋ ਬੱਚਿਆਂ ਵਿਚੋਂ ਇਕ ਦੀ ਹੋਈ ਮੌਤ

PPN0812201702ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਇਥੋਂ ਨਜਦੀਕੀ ਪਿੰਡ ਮਹੋਲੀ ਖੁਰਦ ਵਿਖੇ ਇਕ ਕਲਯੁੱਗੀ ਪਿਓ ਵੱਲੋਂ ਗਲਾ ਘੁੱਟਣ `ਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਦਾਖਲ ਆਪਣੇ ਦੋ ਬੱਚਿਆਂ ਵਿਚੋਂ ਵੱਡੇ ਲੜਕੇ ਹਰਕੀਰਤ ਸਿੰਘ (11) ਦੀ ਮੌਤ ਹੋ ਗਈ।ਸੰਦੌੜ ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਕਥਿਤ ਨਸ਼ੇੜੀ ਪਿਤਾ ਗੁਰਬਖਸ ਸਿੰਘ ਕਾਲਾ ਜੋ ਕਿ ਮਾਲੇਰਕੋਟਲਾ ਦੀ ਸਬ ਜੇਲ੍ਹ ਵਿਚ 5 ਦਸੰਬਰ ਨੂੰ ਖੁਦਕੁਸ਼ੀ ਕਰ ਗਿਆ ਸੀ, ਦੇ ਖਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕੀਤਾ ਸੀ।ਪਰ ਬੱਚੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 302 ਵੀ ਲਗਾ ਦਿੱਤੀ ਹੈ।ਥਾਣਾ ਸੰਦੌੜ ਦੇ ਮੁੱਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ।ਜਿਕਰਯੋਗ ਹੈ ਕਿ ਆਪਣੇ ਪਿਤਾ ਦੇ ਹੱਥੋਂ ਸ਼ਿਕਾਰ ਹੋਇਆ ਦੂਜਾ ਬੱਚਾ ਕਰਨਵੀਰ ਸਿੰਘ ਹਾਲੇ ਵੀ ਲੁਧਿਆਾਣਾ ਦੇ ਅਪੋਲੋ ਹਸਪਤਾਲ ਵਿਚ ਦਾਖਲ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੈ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply