Monday, November 9, 2026

ਪੜ੍ਹਾਈ ਲਈ ਗੋਦ ਲਏ ਬੱਚਿਆਂ ਨੂੰ ਨਵੋਦਿਆ ਪ੍ਰੀਖਿਆ ਲਈ ਵੰਡੀਆਂ ਕਿਤਾਬਾਂ

PPN0812201703ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸੰਦੀਪ ਧੌਲਾ ਵਲੋਂ ਸਰਕਾਰੀ ਪ੍ਰਮਾਇਰੀ ਸਕੂਲ (ਪਾਣੀ ਵਾਲਾ) ਦੇ ਬਾਰ੍ਹਵੀਂ ਕਲਾਸ ਤੱਕ ਮੁਫਤ ਪੜਾਉਣ ਲਈ ਗੋਦ ਲਏ 6 ਵਿਦਿਆਰਥੀਆਂ ਨੂੰ ਨਵੋਦਿਆ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਦਿੱਤੀ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਦੇ ਪ੍ਰਧਾਨ ਸੰਦੀਪ ਬਾਵਾ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਤੱਕ ਨਵੋਦਿਆ ਦੀ ਪ੍ਰੀਖਿਆ ਹੋਣ ਜਾ ਰਹੀ ਹੈ, ਪਰ ਆਰਥਿਕ ਪੱਖੋਂ ਕਮਜ਼ੋਰ ਇਨ੍ਹਾਂ ਬੱਚਿਆਂ ਕੋਲ ਪ੍ਰੀਖਿਆ ਦੀ ਤਿਆਰੀ ਲਈ ਲੋਂੜੀਦੀਆਂ ਕਿਤਾਬਾਂ ਨਹੀਂ ਸਨ।ਜਿਸ ਦਾ ਪ੍ਰਬੰਧ ਕਰਕੇ ਨਾਲ ਹੀ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ।ਇਸ ਮੌਕੇ ਸਕੂਲ ਦੀ ਇੰਚਾਰਜ ਮੈਡਮ ਸਰੋਜ ਰਾਣੀ ਨੇ ਕਲੱਬ ਦੇ ਇਸ ਉਪਰਾਲਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਚੇ ਪੜਾਈ ਵਿਚ ਬਹੁਤ ਹੀ ਹੁਸ਼ਿਆਰ ਹਨ।ਇਸ ਮੌਕੇ ਕਲੱਬ ਮੈਂਬਰ ਕੁਲਦੀਪ ਰਾਜੂ, ਪ੍ਰੇਮਜੀਤ ਸਿੰਘ, ਸਵਰਨ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply