ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਗੀਤਾ ਭਵਨ ਵਿਖੇ ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ ਦੀ ਇੱਕ ਮੀਟਿੰਗ ਜਨਕ ਰਾਜ ਗੋਇਲ ਮੀਮਸਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਸੰਮਤੀ ਵੱਲੋਂ ਕਰਵਾਏ ਕੰਮਾਂ ਦਾ ਵੇਰਵਾ ਪੇਸ਼ ਕਰਨ ਉਪਰੰਤ, ਪੁਰਾਣੀ ਕਾਰਜਕਾਰਨੀ ਭੰਗ ਕਰਕੇ ਨਵੀਂ ਚੋਣ ਕਰਨ ਲਈ ਹਾਜ਼ਰ ਮੈਂਬਰਾਂ ਨੂੰ ਕਿਹਾ ਗਿਆ।ਜਿਸ `ਤੇ ਸਰਬਸੰਮਤੀ ਨਾਲ ਰਾਜਿੰਦਰ ਸ਼ਰਮਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ।ਇਸੇ ਤਰਾਂ੍ਹ ਜਨਕ ਰਾਜ ਗੋਇਲ ਮੀਮਸਾ ਨੂੰ ਵੀ ਮੁੜ ਚੇਅਰਮੈਨ ਚੁਣਿਆ ਗਿਆ।ਮੀਟਿੰਗ ਵਿੱਚ ਸਰਬਸੰਮਤੀ ਦਾ ਪ੍ਰਗਟਾਵਾ ਕਰਦਿਆਂ ਸੁਖਵਿੰਦਰ ਸਿੰਘ ਨੂੰ ਸਰਪ੍ਰਸਤ, ਸੱਜਣ ਕੁਮਾਰ ਤੇ ਸੁਰਿੰਦਰ ਬਾਂਸਲ ਸੀਤਾ ਨੂੰ ਸੀਨੀਅਰ ਮੀਤ ਪ੍ਰਧਾਨ, ਮੇਘ ਰਾਜ ਨੂੰ ਸਕੱਤਰ, ਜੈਦੇਵ ਸ਼ਰਮਾ ਨੂੰ ਦਫਤਰ ਸਕੱਤਰ ਅਤੇ ਕੈਸ਼ੀਅਰ ਦੀ ਜਿੰਮੇਵਾਰੀ ਅਸ਼ੋਕ ਕੁਮਾਰ ਗਰਗ ਨੂੰ ਦਿੱਤੀ ਗਈ।ਸੁਰਿੰਦਰ ਪਾਲ ਗਰਗ ਜਨਰਲ ਕੈਪਟਨ, ਅਵਤਾਰ ਸ਼ਰਮਾ ਨੂੰ ਡਿਊਟੀ ਕੈਪਟਨ ਅਤੇ ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ਓ ਨੂੰ ਸਲਾਹਕਾਰ,ਤਰਸੇਮ ਵਰਮਾਂ ਤੇ ਬਿੰਨੀ ਗਰਗ ਪੱਤਰਕਾਰ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ।ਜਦਕਿ ਰਾਜਿੰਦਰ ਮਹਿਤਾ, ਆਰ.ਪੀ ਸ਼ਰਮਾ, ਤਰਸੇਮ ਕੁਮਾਰ ਮਿੱਤਲ, ਸੁਰੇਸ਼ ਬਾਂਸਲ, ਵਿਸ਼ਨੂੰ ਸ਼ਰਮਾ, ਸੁਰਿੰਦਰ ਮੋਹਨ ਤੇ ਰਵਿੰਦਰ ਭੋਲਾ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।
ਇਸ ਮੌਕੇ ਮੁੜ ਬਣੇ ਪ੍ਰਧਾਨ ਰਾਜਿੰਦਰ ਸ਼ਰਮਾ ਅਤੇ ਚੇਅਰਮੈਨ ਜਨਕ ਰਾਜ ਗੋਇਲ ਮੀਮਸਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਭਨਾਂ ਦੇ ਸਹਿਯੋਗ ਨਾਲ ਹੋਰ ਵਧੇਰੇ ਸਮਾਜ ਭਲਾਈ ਤੇ ਧਾਰਮਿਕ ਸਮਾਗਮਾਂ ਲਈ ਮੈਂਬਰਾਂ ਨਾਲ ਮਿਲ ਕੇ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਅ ਕੇ ਸ਼ਿਵ ਭੋਲਾ ਸੇਵਾ ਸੰੰਮਤੀ ਦਾ ਨਾਮ ਉੱਚਾ ਕਰਨਗੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media