Wednesday, June 24, 2026

ਪੰਜਾਬੀਆਂ ਦੀ ਖਿੱਚ ਦਾ ਕੇਂਦਰ ਬਣੇ ਰਾਜਸਥਾਨੀ ਸਟਾਲ

ਵੱਡੇ ਘਰਾਂ ਦੀਆਂ ਔਰਤਾਂ ਨੂੰ ਪਸੰਦ ਆ ਰਹੀ ਨਕਲੀ ਜਵੈਲਰੀ

PPN0812201717ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦਾ ਉਦਘਾਟਨ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਕੀਤਾ ਗਿਆ ਹੈ, ਪ੍ਰੰਤੂ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰੀ ਗਿਣਤੀ ਵਿੱਚ ਲੋਕ ਇਥੇ ਦੌਰਾ ਕਰ ਚੁੱਕੇ ਸਨ।ਪਾਈਟੈਕਸ ਵਿੱਚ ਪਹਿਲੀ ਵਾਰ ਪੁੱਜੇ ਰਾਜਸਥਾਨੀ ਸਟਾਲ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।ਸਥਾਨਕ ਰਣਜੀਤ ਐਵਨਿਊ ਵਿਖੇ ਅੱਜ ਤੋਂ ਸ਼ੁਰੂ ਹੋਏ 12ਵੇਂ ਪਾਈਟੈਕਸ ਮੇਲੇ ਵਿੱਚ ਝਾਰਖੰਡ, ਜੰਮੂ-ਕਸ਼ਮੀਰ, ਨਾਰਥ-ਈਸਟ ਅਤੇ ਛਤੀਸਗੜ ਤੋਂ ਇਲਾਵਾ ਰਾਜਸਥਾਨ ਸੂਬੇ ਵਲੋ ਵਧ-ਚੜ ਕੇ ਭਾਗ ਲਿਆ ਜਾ ਰਿਹਾ ਹੈ। ਇਥੋਂ ਦੇ 6 ਹਾਲ ਵਿੱਚ ਸ਼ਾਈਨ ਆਨ ਜਵੈਲਰੀ ਦੇ ਸੰਚਾਲਕ ਸਤੀਸ਼ ਨੇ ਦਸਿਆ ਕਿ ਹੁਣ ਔਰਤਾਂ ਦੀ ਪਸੰਦ ਵਿੱਚ ਖਾਸਾ ਬਦਲਾਅ ਆ ਰਿਹਾ ਹੈ।ਪਹਿਲਾਂ ਜਿਥੇ ਸ਼ਾਦੀ ਵਿਆਹ ਮੌਕੇ ਮਹਿੰਗੇ ਗਹਿਣੇ ਪਾਏ ਜਾਂਦੇ ਸੀ, ਉਥੇ ਹੀ ਹੁਣ ਔਰਤਾਂ ਖਾਸ ਮੌਕਿਆਂ `ਤੇ ਗੋਲਡ ਪਲੇਟਿਡ ਜਾਂ ਆਰਟੀਫੀਸ਼ਲ ਜਿਊਲਰੀ ਪਸੰਦ ਕੀਤੀ ਜਾ ਰਹੀ ਹੈ।ਪਾਈਟੈਕਸ ਵਿਚ ਪਹਿਲੀ ਵਾਰ ਹੈਦਰਾਬਾਦ ਤੋਂ ਆਏ ਗੀਤਾ ਪਰਲਜ਼ ਦੇ ਮਾਲਕ ਨੇ ਦੱਸਿਆ ਕਿ ਮੋਤੀਆਂ ਤੋਂ ਬਣੇ ਗਹਿਣੇ ਹਰ ਉਮਰ ਦੀਆਂ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਅੱਜ ਮੇਲੇ ਦਾ ਪਹਿਲਾ ਦਿਨ ਹੋਣ ਦੇ ਬਾਵਜੂਦ ਔਰਤਾਂ ਵਲੋਂ ਨਾ ਕੇਵਲ ਮੋਤੀਆਂ ਤੋਂ ਬਣੇ ਗਹਿਣਿਆਂ ਬਾਰੇ ਨਾ ਕੇਵਲ ਪੁਛਗਿੱਛ ਕੀਤੀ ਗਈ, ਸਗੋਂ ਖਰੀਦਦਾਰੀ ਕਰਨ ਵਿੱਚ ਵੀ ਕਾਫੀ ਦਿਲਚਸਪੀ ਦਿਖਾਈ।ਰਾਜਸਥਾਨੀ ਵਸਤਾਂ ਤੋਂ ਇਲਾਵਾ ਇਸ ਵਾਰ ਪੰਜਾਬੀਆਂ ਵਲੋਂ ਰਾਜਸਥਾਨੀ ਖਾਣੇ ਵਿਸ਼ੇਸ਼ ਖਿੱਚ ਦਾ ਕੇਂਦਰ ਹਨ।ਰਾਜਸਥਾਨ ਤੋਂ ਆਏ ਬਾਬੂਲਾਲ ਦੇ ਅਨੁਸਾਰ ਪੰਜਾਬ ਦੇ ਲੋਕ ਰਾਜਸਥਾਨ ਦੇ ਰਵਾਇਤੀ ਖਾਣੇ ਦਾਲ, ਬਾਟੀ ਚੂਰਮਾ ਵਿਚ ਵਿਸ਼ੇਸ ਦਿਲਚਸਪੀ ਦਿਖਾ ਰਹੇ ਹਨ।ਹੁਣ ਤੱਕ ਕਈ ਰਾਜਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਪਣੀ ਸਟਾਲ ਲਗਾ ਚੁੱਕੇ ਬਾਬੂਲਾਲ ਅਨੁਸਾਰ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਅੰਮ੍ਰਿਤਸਰ ਦੇ ਲੋਕ ਤੀਖਾ ਅਤੇ ਮਸਾਲੇਦਾਰ ਖਾਣਾ ਪਸੰਦ ਕਰਦੇ ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply