Thursday, March 12, 2026

ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਪੰਜਾਬ ਸਰਕਾਰ ਦੇ ਨਾਲ ਕਈ ਐਮ.ਓ.ਯੂ `ਤੇ ਕੀਤੇ ਹਸਤਾਖਰ

PPN0812201715 ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਦੀ ਸਨਅਤੀ ਤੋਂ ਹੁਣ ਗੁਆਂਢੀ ਸੂਬੇ ਵੀ ਪ੍ਰਭਾਵਿਤ ਹੋ ਰਹੇ ਹਨ। ਸਿੱਟੇ ਵਜੋਂ ਪੀ.ਐਚ.ਡੀ.ਚੈਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ ਪੰਜਾਬ ਇੰਟਰਨੈਸ਼ਨਡ ਟਰੇਡ ਐਕਸਪੋ-2017 (ਪਾਈਟੈਕਸ) ਵਿੱਚ ਪੁੱਜੇ ਵੱਖ-ਵੱਖ ਸੂਬਿਆਂ ਦੇ ਸਨਅਤਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਪੰਜਾਬ ਸਰਕਾਰ ਦੇ ਨਾਲ ਐਮ.ਓ.ਯੂ `ਤੇ ਹਸਤਾਖਰ ਕੀਤੇ।PPN0812201716
ਨੇੜੇ ਭਵਿੱਖ ਵਿੱਚ ਪੰਜਾਬ ਸਰਕਾਰ ਅਤੇ ਪੀ.ਐਚ.ਡੀ ਚੈਂਬਰ ਦੇ ਸਾਂਝੇ ਉਦਮ ਨਾਲ ਪੰਜਾਬ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਵਾਲੇ ਸਨਅਤੀ ਘਰਾਣਿਆਂ ਵਲੋਂ ਪੂੰਜੀ ਨਿਵੇਸ਼ ਕੀਤਾ ਜਾਵੇਗਾ।ਵੀਰਵਾਰ ਨੂੰ ਇਥੇ 2000 ਕਰੋੜ ਰੁਪਏ ਤੋਂ ਵੱਧ ਦੇ 34 ਐਮ.ਓ.ਯੂ ਹੋਏ। ਜਿਸ ਦੇ ਰਾਂਹੀ ਪੰਜਾਬ ਦੇ ਕਰੀਬ 20,000 ਨੌਜਵਾਨਾਂ ਨੂੰ ਸਿੱਧੇ ਅਤੇ ਹਜਾਰਾਂ ਨੌਜਵਾਨਾਂ ਨੂੰ ਅਸਿਧੇ ਤੌਰ `ਤੇ ਰੁਜ਼ਗਾਰ ਮਿਲੇਗਾ। ਪੀ.ਐਚ.ਡੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਨਿਲ ਖੇਤਾਨ, ਜਰਨਲ ਸਕੱਤਰ ਸੌਰਵ ਸਾਨਿਆਲ, ਪ੍ਰਧਾਨ ਡਾਇਰੈਕਟਰ ਡਾਕਟਰ ਰਣਜੀਤ ਮਹਿਤਾ, ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐਸ ਸਚਦੇਵਾ, ਕੋ-ਚੇਅਰਮੈਨ ਕਰਣ ਗਿਲਹੋਤਰਾ ਦੀ ਮੌਜੂਦਗੀ ਵਿੱਚ ਉਦਯੋਗ ਵਿਭਾਗ ਪੰਜਾਬ ਦੇ ਸਕੱਤਰ ਆਈ.ਏ.ਐਸ ਰਾਕੇਸ਼ ਕੁਮਾਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸਨਅਤਕਾਰਾਂ ਨਾਲ ਐਮ.ਓ.ਯੂ ਸਾਈਨ ਕੀਤੇ।
ਅੱਜ ਇਥੇ ਟੂਰਿਜ਼ਮ ਅਤੇ ਹਾਸਪੀਟੈਲਟੀ ਦੇ ਖੇਤਰ ਵਿੱਚ 6 ਕੰਪਨੀਆਂ ਨੇ, ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੰਜ, ਐਗਰੋ ਪ੍ਰੋਸੈਸਿੰਗ ਦੇ ਖੇਤਰ ਵਿੱਚ ਤਿੰਨ ਕੰਪਨੀਆਂ ਨੇ ਐਮ.ਓ.ਯੂ ਸਾਈਨ ਕੀਤੇ।ਇਸ ਤੋਂ ਇਲਾਵਾ ਆਈ.ਟੀ, ਰੀਅਲ ਅਸਟੇਟ, ਪੇਪਰ, ਕੈਮੀਕਲ ਇੰਡਸਟਰੀ ਆਦਿ ਦੇ ਖੇਤਰ ਵਿੱਚ ਵੀ ਕੰਪਨੀਆਂ ਵਲੋਂ ਪੰਜਾਬ ਸਰਕਾਰ ਨਾਲ ਐਮ.ਓ.ਯੂ ਹੋਏ।
ਇਸ ਮੌਕੇ ਤੇ ਉਦਯੋਗ ਵਿਭਾਗ ਦੇ ਸਕੱਤਰ ਰਾਕੇਸ਼ ਵਰਮਾ ਨੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਹੋਏ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਰਾਜ ਸਰਕਾਰ ਦੀ ਸਨਅਤੀ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਹਾਊਸਿੰਗ ਕਮੇਟੀ ਦੇ ਕੋ-ਚੇਅਰਮੈਨ ਅਨੁੱਜ ਖੰਨਾ ਸਮੇਤ ਕਈ ਪਤਵੰਤੇ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply