ਸੰਦੌੜ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਸੇਵਾ ਕੀਤੀ ਗਈ ਹੈ ਸਕੂਲ ਦੇ ਇੰਚਾਰਜ ਲੈਕਚਰਾਰ ਮੁਹੰਮਦ ਇਸਤਿਆਕ ਨੇ ਦੱਸਿਆ ਕਿ ਉਹਨਾਂ ਨੇ ਪੁਰਾਣੇ ਸਕੂਲ ਲਹਿਲ ਲੁਧਿਆਣਾ ਦੇ ਸੇਵਾਮੁਕਤ ਪ੍ਰਿੰਸੀਪਲ ਮੈਡਮ ਹਰਕੇਸ਼ ਕੌਰ ਨੇ ਪੰਜਗਰਾਈਆਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਾਨ ਕਰਕੇ ਸੇਵਾ ਦਾ ਕਾਰਜ ਕੀਤਾ ਹੈ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਅਜਿਹਾ ਕਾਰਜ ਬਹੁਤ ਹੀ ਸਲਾਘਾਯੋਗ ਹੈ ਇਸ ਮੌਕੇ ਲੈਕਚਰਾਰ ਮੁਹੰਮਦ ਇਸਤਿਆਕ,ਮੈਂਬਰ ਪੰਚਾਇਤ ਡਾ. ਈਸ਼ਰਪਾਲ ਸਿੰਘ, ਬਲਜੀਤ ਸਿੰਘ,ਚਰਨ ਸਿੰਘ ਅਤੇ ਸਮਾਜ ਸੇਵੀ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ, ਮਾ.ਜਸਪਾਲ ਸਿੰਘ, ਰਾਜੇਸ਼ ਰਿਖੀ, ਮੁਹੰਮਦ ਇਮਰਾਨ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media