ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸ਼ਹਿਰ ਦੀ ਪ੍ਰਸਿੱਧ ਸੰਸਥਾ ਅੰਜੁਮਨ-ਏ-ਫਰੋਗ-ਏ-ਅਦਬ (ਰਜਿ.) ਵੱਲੋਂ ਉਰਦੂ ਦਿਵਸ ਮੌਕੇ ਇਕਬਾਲ ਫਨ ਅਤੇ ਸ਼ਖਸੀਅਤ ਦੇ ਵਿਸ਼ੇ ਤੇ ਇੱਕ ਲਿਖਤੀ ਕੁਇਜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 16 ਸਕੂਲਾਂ ਦੇ ਵਿਦਿਆਰਥੀਆਂ ਅਤੇੇ ਵਿਦਿਆਰਥਣਾਂ ਨੇ ਭਾਗ ਲਿਆ।ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਦਫ ਸਪੁੱਤਰੀ ਅਬਦੁਲ ਲਤੀਫ ਨੇ ਪਹਿਲਾ, ਨਾਜ਼ਿਸ਼ ਸਪੁੱਤਰੀ ਮੁਹੰਮਦ ਅਨਵਰ ਸਰਕਾਰੀ ਹਾਈ ਸਕੂਲ ਜਮਾਲਪੁਰਾ ਨੇ ਦੂਜਾ ਅਤੇ ਅਦਨਾਨ ਪੁੱਤਰ ਅਬਦੁਲ ਹਲੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇੱਥੇ ਇਹ ਵਰਣਨਯੋਗ ਹੈ ਕਿ ਅੰਜੁਮਨ-ਏ-ਫਰੋਗ-ਏ-ਅਦਬ (ਰਜਿ.) ਸ਼ਹਿਰ ਦੀ ਅਜਿਹੀ ਸੰਸਥਾ ਹੈ ਜੋ ਉਰਦੂ ਭਾਸ਼ਾ ਦੇ ਵਿਕਾਸ ਅਤੇ ਨਵੀਂ ਪੀੜੀ ਨੂੰ ਉਰਦੂ ਨਾਲ ਜੋੜਨ ਦੇ ਪਰਿਆਨ ਲਈ ਯਤਨਸ਼ੀਲ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media