
ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਧੂਰੀ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੇ ਐਸ.ਐਚ.ਓ ਪਰਮਿੰਦਰ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਥਾਣਾ ਸਦਰ ਦੀ ਪੁਲਿਸ ਵੱਲੋਂ ਹੋਲਦਾਰ ਸੁਖਦੇਵ ਸਿੰਘ ਨੂੰ ਮੁਖਬਰ ਇਤਲਾਹ ਤੇ ਹੋਲਦਾਰ ਰਜਿੰਦਰ ਸਿੰਘ, ਹੋਲਦਾਰ ਭੁਪਿੰਦਰ ਸਿੰਘ, ਹੋਲਦਾਰ ਰਾਮ ਗੋਪਾਲ, ਹੋਲਦਾਰ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬੱਬਨਪੁਰ ਨਹਿਰ ਤੇ ਨਾਕੇ ਦੌਰਾਨ ਰੰਚਣਾ ਵੱਲੋਂ ਧੂਰੀ ਵੱਲ ਆ ਰਹੀ ਕਾਰ ਨੂੰ ਪੁਲਿਸ ਨੇ ਰੁਕਣ ਲਈ ਕਿਹਾ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਦੋਵੇਂ ਸਵਾਰ ਵਾਪਸ ਮੁੜਣ ਲੱਗੇ ਤਾਂ ਪੁਲਿਸ ਮੁਲਾਜ਼ਮਾਂ ਨੇੇ ਇੱਕ ਵਿਅਕਤੀ ਨੂੰ ਕਾਰ ਵਰਨਾ ਨੰਬਰ ਐਚ.ਆਰ-26 ਏ.ਐਸ-5969 ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ।ਤਲਾਸ਼ੀ ਲੈਣ `ਤੇ ਕਾਰ ਵਿਚੋਂ 348 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ (ਚੰਡੀਗੜ) ਬਰਾਮਦ ਕਰਕੇ ਥਾਣਾ ਸਦਰ ਧੂਰੀ ਵਿਖੇ ਐਕਸਾਈਜ਼ ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media