Wednesday, September 30, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕੀਤੀ ਮੀਟਿੰਗ

ਮੰਗਾਂ ਨੂੰ ਲੈ ਕੇ 13 ਦਸੰਬਰ ਨੂੰ ਡੀ.ਸੀ.ਦਫਤਰਾਂ ਅੱਗੇ ਧਰਨਾ ਅਤੇ 14 ਦਸੰਬਰ ਨੂੰ ਹੜਤਾਲ ਕਰਨ ਦਾ ਕੀਤਾ ਐਲਾਨ

PPN0812201734
ਧੂਰੀ, 8 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੀ ਮੀਟਿੰਗ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਦੀ ਪ੍ਰਧਾਨਗੀ ਹੇਠ ਪਿੰਡ ਲੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਫੰਡ ਦਾ ਜਾਇਜ਼ਾ ਲਿਆ ਗਿਆ ਅਤੇ ਬਿਜ਼ਲੀ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਕੀਤੀ ਜਾ ਰਹੀ 14 ਦਸੰਬਰ ਦੀ ਹੜਤਾਲ ਦੀ ਹਮਾਇਤ ਕਰਨ ਅਤੇ 13 ਦਸੰਬਰ ਨੂੰ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਸੂਬੇ ਦੇ ਡੀ.ਸੀ. ਦਫਤਰਾਂ ਅੱਗੇ ਧਰਨੇ ਦੇਣ ਦੀ ਤਿਆਰੀ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ 14 ਦਸੰਬਰ ਨੂੰ ਬਿਜ਼ਲੀ ਮੁਲਾਜ਼ਮਾਂ ਦੀ ਹਮਾਇਤ ਕਰਨ ਲਈ ਜਾਰੀ ਕੀਤਾ ਪੋਸਟਰ ਲਾਉਣ ਦੀ ਵਿਉਂਤਬੰਦੀ ਵੀ ਕੀਤੀ ਗਈ ਕਿਉਂਕਿ ਬਿਜ਼ਲੀ ਐਕਟ 2003 ਤਹਿਤ ਬਿਜ਼ਲੀ ਬੋਰਡ ਦੇ ਨਿੱਜੀਕਰਨ ਲਈ ਲੋਕ ਵਿਰੋਧ ਦੇ ਬਾਵਜੂਦ ਇਸ ਨੂੰ ਦੋ ਕੰਪਨੀਆਂ `ਚ ਵੰਡ ਦਿੱਤਾ ਗਿਆ ਸੀ। ਕਿਸਾਨ ਭਰਾਂ੍ਹਵਾਂ ਵੱਲੋਂ ਘਰਾਂ `ਚੋਂ ਮੀਟਰ ਬਾਹਰ ਕੱਢਣ ਤੋਂ ਲੈ ਕੇ ਗਰਿੱਡਾਂ ਨੂੰ ਨਿੱਜੀ ਕੰਪਨੀਆਂ ਕੋਲ ਵੇਚਣ, ਸਰਕਾਰੀ ਥਰਮਲ ਬੰਦ ਕਰਨ ਆਦਿ ਸਰਕਾਰ ਦੇ ਫੈਸਲਿਆਂ ਦੀ ਨਿਖੇਧੀ ਕੀਤੀ ਗਈ । ਇਸ ਮੌਕੇ ਬਲਾਕ ਜਨਰਲ ਸੈਕਟਰੀ ਹਰਬੰਸ ਸਿੰਘ ਲੱਡਾ, ਖਜਾਨਚੀ ਮਹਿੰਦਰ ਸਿੰਘ ਪੇਧਨੀ ਕਲਾਂ, ਧੰਨਾ ਸਿੰਘ ਚੰਗਾਲ, ਸਕੱਤਰ ਕ੍ਰਿਪਾਲ ਸਿੰਘ ਧੂਰੀ, ਹਰੀ ਸਿੰਘ ਬਾਲੀਆਂ, ਬਿੱਟੂ ਸਿੰਘ ਬੇਨੜਾ, ਹਮੀਰ ਸਿੰਘ ਬੇਨੜਾ ਸਲਾਹਕਾਰ, ਸੁਖਜਿੰਦਰ ਸਿੰਘ ਕਾਂਝਲੀ, ਦਰਸ਼ਨ ਸਿੰਘ ਕਿਲਾ, ਕਾਕਾ ਸਿੰਘ ਸਾਰੋਂ, ਜੋਰਾ ਸਿੰਘ ਕੰਧਾਰਗੜ੍ਹ ਅਤੇ ਬਲਾਕ ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply