
ਬਟਾਲਾ, 25 ਜੁਲਾਈ (ਨਰਿੰਦਰ ਬਰਨਾਲ) – ਕਲਾਸੀਕਲ ਐਂਡ ਵਰਨੈਕੁਲਰ ਅਧਿਆਪਕ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨਾਲ ਹੋਈ । ਇਸ ਵਿਚ ਸੂਬਾ ਪੱਧਰੀ ਮੈਬਰ ਲਖਬੀਰ ਸਿੰਘ , ਅਤੇ ਜਿਲਾ ਪ੍ਰਧਾਂਨ ਜਸਪਾਲ ਸਿੰਘ ਦੀ ਪ੍ਰਧਾਂਨਗੀ ਹੇਠ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਅਧਿਆਪਕਾਂ ਨੇ ਆਪਣੀਆਂ ਮੁਸਕਿਲਾਂ ਦੱਸੀਆਂ , ਯੂਨੀਅਨ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਬਾਰੇ ਗੱਲਬਾਤ ਏ ਸੀ ਪੀ ਕੇਸਾਂ ਵਿਚ ਹੋ ਰਹੀ ਦੇਰੀ ਦੇ ਸਬੰਧ ਵਿਚ ਤੇ ਕੁਝ ਕੋਰਟ ਕੇਸਾਂ ਦੇ ਸਬੰਧ ਵਿਚ ਵਿਚਾਰ ਵਟਾਂਰਾ ਕੀਤਾ।ਏ ਸੀ ਪੀ ਕੇਸਾ ਨੂੰ ਜਲਦ ਹੱਲ ਕਰਨ ਦਾ ਭਰੋਸਾ ਡੀ ਈ ਓ ਵੱਲੋ ਦਿਤਾ ਗਿਆ। ਇਸ ਮੌਕੇ ਨਵ ਨਿਯੂਕਤ ਜਿਲਾ ਸਿਖਿਆ ਅਫਸਰ ਸ੍ਰੀ ਸੈਣੀ ਨੂੰ ਯੂਨੀਅਨ ਵੱਲੋ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸਵਿੰਦਰ ਸਿੰਘ, ਪ੍ਰਧਾਨ ਰਣਯੋਧ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਰਜਿੰਦਰ ਸਿੰਘ ਡੇਅਰੀਵਾਲ ਦਰੋਗਾ, ਰਾਮ ਸਰੂਪ, ਰਣਯੋਧ ਸਿੰਘ ਤਿੱਬੜ, ਅਵਤਾਰ ਸਿੰਘ, ਦਰਸਨ ਸਿੰਘ, ਮਨੋਹਰ ਸਿੰਘ, ਨਵਤੇਜ ਸਿੰਘ, ਜਸਪਾਲ ਸਿੰਘ ਦੋਰਾਗਲਾ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media