ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦਿਆਰਥੀਆਂ ਵਿੱਚ ਵਿਗਿਆਨਿਕ ਰੁਚੀ ਨੂੰ ਵਿਕਸਿਤ ਕਰਨ ਦੇ ਉਪਦੇਸ਼
ਨਾਲ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਤਰ ਸਕੂਲ ਸਾਇੰਟੀਫਿਕ ਮਾਡਲ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਸੂਬੇ ਦੇ ਅਲੱਗ ਅਲੱਗ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ ਆਦੇਸ਼ ਮੈਡੀਕਲ ਕਾਲਜ ਦੇ ਡੀਨ ਅਕੈਡਮਿਕ ਡਾ: ਪੰਡਿਤ ਰਾੳੂ ਅਤੇ ਨਿੳੂਰੋਸਰਜਨ ਡਾ: ਸਿਮਰਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜੱਜਾਂ ਦੀ ਭੂਮਿਕਾ ਪ੍ਰੋ: ਸਤੀਸ਼ ਗੋਇਲ, ਡਾ: ਅਮਰਜੀਤ ਸਿੰਘ ਅਤੇ ਟੀ.ਡੀ ਗਰਗ ਨੇ ਨਿਭਾਈ।ਵਿਦਿਆਰਥੀਆਂ ਨੇ ਆਪਣਾ ਵਿਗਿਆਨਿਕ ਕੌਸ਼ਲ ਦਿਖਾਉਂਦੇ ਹੋਏ ਸੀਵਰੇਜ ਟੁਰੀਟਮੈਂਟ ਪਲਾਂਟ, ਸਪੀਡ ਬ੍ਰੇਕਰ ਨਾਲ ਬਿਜਲੀ ਬਚਾਉਂਣਾ, ਰੇਲਵੇ ਟੇ੍ਰਰਕ ਦੀ ਸਫ਼ਾਈ ਆਦਿ ਦੇ ਮਾਡਲ ਬਣਾਏ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ: ਤਰਲੋਕ ਸਿੰਘ, ਡਾ: ਬਾਂਸ਼ਲ, ਡਾ: ਧਾਮੀਵਾਲ, ਡਾ: ਜਗਤਾਰ ਸਿੰੰਘ,ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ, ਪ੍ਰਿੰਸੀਪਲ ਆਜੂ ਡੋਗਰਾ ਆਦਿ ਮੌਜੂਦ ਸਨ।
ਅੰਤ ਵਿੱਚ ਮੈਨੇਜਿੰਗ ਡਾਇਰੈਕਟਰ ਅਰੋੜਾ ਵੱਲੋਂ ਆਏ ਸਾਰੇ ਮਹਿਮਾਨਾਂ, ਭਾਗ ਲੈਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਦਾ ਸਵਾਗਤ ਕਰਦਿਆ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਗਿਆਨ ਨੇ ਹਰ ਖੇਤਰ ਵਿੱਚ ਸੁਵਿਧਾ ਪ੍ਰਦਾਨ ਕੀਤੀ ਹੈ।ਇਸ ਮੁਕਾਬਲੇ ਵਿੱਚ ਪੁਿਲਸ ਪਬਲਿਕ ਸਕੂਲ ਬਠਿੰਡਾ ਨੇ ਪਹਿਲਾ ਸਥਾਨ, ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਨੇ ਦੂਜਾ ਅਤੇ ਸੰਤ ਕਬੀਰ ਕਾਨਵੈਂਟ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵਲੋਂ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਤ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media